18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਮਾਨਵ ਵਿਕਾਸ ਸੰਸਥਾਨ ਤੇ ਵਣ ਵਿਭਾਗ ਨੇ ਤਹਿਸੀਲ ਕੰਪਲੈਕਸ ਵਿਚ ਬੂਟੇ ਲਗਾਏ

ਸੁਲਤਾਨਪੁਰ ਲੋਧੀ, 17 ਅਗਸਤ (ਨਰੇਸ਼ ਹੈਪੀ)-ਆਈ. ਟੀ.

ਅਜੀਤ ਡੈਸਕ 18-08-2026
ਸੁਲਤਾਨਪੁਰ ਲੋਧੀ, 17 ਅਗਸਤ (ਨਰੇਸ਼ ਹੈਪੀ)-ਆਈ.ਟੀ.ਸੀ. ਮਿਸ਼ਨ ਸੁਨਹਿਰਾ ਕੱਲ੍ਹ ਦੇ ਤਹਿਤ ਮਾਨਵ ਵਿਕਾਸ ਸੰਸਥਾਨ ਅਤੇ ਵਣ ਵਿਭਾਗ ਵਲੋਂ ਤਹਿਸੀਲ ਕੰਪਲੈਕਸ ਸੁਲਤਾਨਪੁਰ ਲੋਧੀ ਵਿਚ 80 ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ | ਇਸ ਮੌਕੇ ਐਸ.ਡੀ.ਐਮ. ਜਸਜੀਤ ਸਿੰਘ, ਬੀ.ਡੀ.ਪੀ.ਓ. ਗੁਰਮੀਤ ਸਿੰਘ, ਤਹਿਸੀਲਦਾਰ ਬਿਸ਼ਨ ਪਾਂਡੇ, ਸੁਨੀਲ ਪ੍ਰਭਾਕਰ, ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ, ਚਤਰ ਸਿੰਘ ਰੀਡਰ ਆਦਿ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕਰਦਿਆਂ ਵਾਤਾਵਰਨ ਦੀ ਸੰਭਾਲ ਦੇ ਮਨੋਰਥ ਨਾਲ ਰੁੱਖ ਲਗਾ ਕੇ ਇਸ ਦਿਹਾੜੇ ਨੂੰ ਯਾਦਗਾਰੀ ਬਣਾਇਆ | ਇਸ ਮੌਕੇ ਐਸ ਡੀ ਐਮ ਜਸਜੀਤ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਪੌਦੇ ਲਗਾਵਾਂਗੇ ਤਾਂ ਹੀ ਸਾਨੂੰ ਸਾਫ਼ ਸੁਥਰਾ ਆਲਾ ਦੁਆਲਾ ਅਤੇ ਆਕਸੀਜਨ ਮਿਲੇਗੀ | ਉਨ੍ਹਾਂ ਆਈ ਟੀ ਸੀ ਮਿਸ਼ਨ ਸੁਨਹਿਰਾ ਕੱਲ ਦੇ ਤਹਿਤ ਮਾਨਵ ਵਿਕਾਸ ਸੰਸਥਾਨ ਅਤੇ ਵਣ ਵਿਭਾਗ ਵੱਲੋਂ ਵਾਤਾਵਰਨ ਨੂੰ ਬਚਾਉਣ ਲਗਾਏ ਜਾ ਰਹੇ ਬੂਟੇ ਅਤੇ ਇਸ ਸਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਪੁਰਜ਼ੋਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਦਿਨੋਂ-ਦਿਨ ਗੰਧਲੇ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਅਤੇ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਬੇਹੱਦ ਜ਼ਰੂਰੀ ਹੈ | ਇਸ ਮੌਕੇ ਮਾਨਵ ਵਿਕਾਸ ਸੰਸਥਾਨ ਦੇ ਸੁਰਜੀਤ ਸਿੰਘ ਤੇ ਸਾਥੀਆਂ ਵਲੋਂ ਐਸ.ਡੀ.ਐਮ. ਜਸਜੀਤ ਸਿੰਘ ਤੇ ਹੋਰ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਮਾਨਵ ਵਿਕਾਸ ਸੰਸਥਾਨ ਵੱਲੋਂ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲ੍ਹਾ ਕਪੂਰਥਲਾ ਦੇ ਹਰ ਪਿੰਡ ਵਿੱਚ 7 ਤੋਂ 8 ਹਜ਼ਾਰ ਬੂਟੇ ਲਗਾਏ ਜਾਣਗੇ | ਇਸ ਮੌਕੇ ਵਣ ਵਿਭਾਗ ਵਲੋਂ ਮਨਜਿੰਦਰ ਸਿੰਘ, ਮਾਨਵ ਵਿਕਾਸ ਸੰਸਥਾਨ ਵਲੋਂ ਸੁਰਜੀਤ ਸਿੰਘ, ਗਗਨਦੀਪ ਸਿੰਘ, ਬਚਿੱਤਰ ਸਿੰਘ, ਜਸਕਰਨਪ੍ਰੀਤ ਸਿੰਘ, ਅਮਿਤੋਜ਼ ਸਿੰਘ ਤੇ ਵਣ ਵਿਭਾਗ ਦੀ ਟੀਮ ਦੇ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਐਸੋਸੀਏਸ਼ਨ ਵਲੋਂ ਆਜ਼ਾਦੀ ਦਿਵਸ ਮਨਾਇਆ- ਪੀ. ਐਸ. ਸੰਧੂ ਅਗਲੀ ਖ਼ਬਰ ਡਡਵਿੰਡੀ ਵਿਖੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।