18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅਦਾਲਤੀ ਸੰਮਨ ਤਾਮੀਲ ਕਰਵਾਉਣ ਗਏ ਪੁਲੀਸ ਮੁਲਾਜ਼ਮ ਨੂੰ ਗੁਮਰਾਹ ਕਰਨ ਵਾਲੇ ਖਿਲਾਫ਼ ਕੇਸ

ਫਗਵਾੜਾ, 17 ਅਗਸਤ (ਹਰਜੋਤ ਸਿੰਘ ਚਾਨਾ)- ਅਦਾਲਤੀ ਸੰਮਨ ਤਾਮੀਲ ਕਰਵਾਉਣ ਗਏ ਪੁਲਿਸ ਕਰਮੀ ਨੂੰ ਗੁੰਮਰਾਹ ਕਰਨ ਤੇ ਝੂਠੇ ਦਸਤਖ਼ਤ ਕਰਨ ਦੇ ਸਬੰਧ ‘ਚ ਸਿਟੀ ਪੁਲਿਸ ਨੇ ਵਿਅਕਤੀ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਦਰਜ ਕੀਤੀ ਰਿਪੋਰਟ ਮੁਤਾਬਿਕ ਮਾਨਯੋਗ ਜੱਜ ਸ਼੍ਰੀ ਜਸਵਿੰਦਰ ਸਿੰਘ ਵਲੋਂ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ 330 ਗਲੀ ਨੰਬਰ 1 ਵਾਰਡ ਨੰਬਰ 18 ਗੋਕਲ ਨਗਰ ਹੁਸ਼ਿਆਰਪੁਰ ਦੇ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਸਨ ਪਰ ਦੋਸ਼ੀ ਗੁਰਪ੍ਰੀਤ ਸਿੰਘ ਵਲੋਂ ਤਾਮੀਲੀ ਅਫ਼ਸਰ ਨੂੰ ਮਰਿਆ ਦੱਸ ਕੇ ਤੇ ਉਸਨੂੰ ਮੌਤ ਦਾ ਸਰਟੀਫਿਕੇਟ ਉਪਲਬਧ ਨਾ ਹੋਣ ਬਾਰੇ ਝੂਠ ਬੋਲ ਦਿੱਤਾ ਤੇ ਆਪਣੇ ਆਪ ਨੂੰ ਦੋਸ਼ੀ ਗੁਰਪ੍ਰੀਤ ਸਿੰਘ ਦਾ ਭਰਾ ਮਨਜਿੰਦਰ ਸਿੰਘ ਦੱਸਦੇ ਹੋਏ ਕੋਰਟ ਵਲੋਂ ਜਾਰੀ ਸ਼ੁਦਾ ਵਾਰੰਟਾ ਤੇ ਰਿਪੋਰਟ ਪਰ ਮਨਜਿੰਦਰ ਸਿੰਘ ਵਜੋਂ ਝੂਠੇ ਦਸਤਖ਼ਤ ਕਰਕੇ ਮਾਨਯੋਗ ਅਦਾਲਤ ਤੇ ਤਾਮੀਲੀ ਅਫ਼ਸਰ ਨੂੰ ਗੁੰਮਰਾਹ ਕੀਤਾ ਹੈ | ਜਿਸ ਸਬੰਧ ‘ਚ ਪੁਲਿਸ ਵਲੋਂ ਮਾਨਯੋਗ ਅਦਾਲਤ ਦੇ ਹੁਕਮਾ ਤੋਂ ਬਾਅਦ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ |

ਅਜੀਤ ਡੈਸਕ 18-08-2026

ਪਿਛਲੀ ਖ਼ਬਰ ਪੁਲਿਸ ਵਿਭਾਗ ’ਚ ਚੰਗੀਆਂ ਸੇਵਾਵਾਂ ਲਈ ਐਸ.ਐਚ.ਓ. ਦਾ ਸਨਮਾਨ ਅਗਲੀ ਖ਼ਬਰ ਜੀ. ਟੀ. ਬੀ. ਪੀ. ਸੀਨੀਅਰ ਸੈਕੰਡਰੀ ਸਕੂਲ ਇਬਰਾਹੀਮਵਾਲ ਵਿਖੇ ਸੁਤੰਤਰਤਾ ਦਿਵਸ ਮੌਕੇ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।