18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭੁਲੱਥ ਵਿਖੇ ਸੀਨੀਅਰ ਸਿਟੀਜ਼ਨ ਫੋਰਮ ਅਤੇ ਪੀ.ਐਸ.ਪੀ.ਸੀ.ਐਲ. ਪੈਨਸ਼ਨਰ ਮੈਂਬਰਾਂ ਦੀ ਮੀਟਿੰਗ

ਭੁਲੱਥ, 17 ਅਗਸਤ (ਮਨਜੀਤ ਸਿੰਘ ਰਤਨ)-ਸੀਨੀਅਰ ਸਿਟੀਜ਼ਨ ਫੋਰਮ ਅਤੇ ਪੀ. ਐਸ.

ਅਜੀਤ ਡੈਸਕ 18-08-2026
ਭੁਲੱਥ, 17 ਅਗਸਤ (ਮਨਜੀਤ ਸਿੰਘ ਰਤਨ)-ਸੀਨੀਅਰ ਸਿਟੀਜ਼ਨ ਫੋਰਮ ਅਤੇ ਪੀ.ਐਸ.ਪੀ.ਸੀ.ਐਲ. ਪੈਨਸ਼ਨਰਜ਼ ਦੇ ਮੈਂਬਰਾਂ ਦੀ ਮੀਟਿੰਗ ਫੋਰਮ ਦੇ ਪ੍ਰਧਾਨ ਜਗਮੋਹਨ ਸਿੰਘ ਬਾਗੜੀਆਂ ਦੀ ਪ੍ਰਧਾਨਗੀ ਹੇਠ ਭੁਲੱਥ ਵਿਖੇ ਹੋਈ | ਇਸ ਮੀਟਿੰਗ ਵਿਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਡੀ.ਏ ਸਬੰਧੀ ਹਾਈਕੋਰਟ ਦੇ ਫ਼ੈਸਲੇ ਦਾ ਸਤਿਕਾਰ ਕਰਦਿਆਂ ਇਸ ਨੂੰ ਜਲਦੀ ਤੋਂ ਜਲਦੀ ਪ੍ਰਵਾਨ ਕਰਕੇ ਇਸ ਨੂੰ ਲਾਗੂ ਕਰਨ ਦਾ ਯਤਨ ਕਰੇ | ਮੁਲਾਜ਼ਮਾਂ ਦੇ ਹੱਕ ਵਿਚ ਆਏ ਫ਼ੈਸਲੇ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਜਾਣ ਦੀ ਭੁੱਲ ਨਾ ਕਰੇ | ਇਸ ਤੋਂ ਇਲਾਵਾ 2. 59 ਤੇ ਫ਼ਾਰਮੂਲੇ ਅਨੁਸਾਰ ਪੈਨਸ਼ਨਰ ਦੀਆਂ ਪੈਨਸ਼ਨਾਂ ਸੋਧਣ ਦਾ ਹੁਕਮ ਵੀ ਲਾਗੂ ਕਰੇ | ਜੋ ਭੱਤੇ ਮੁਲਾਜ਼ਮਾਂ ਤੋਂ ਖੋਹੇ ਗਏ ਹਨ ਉਨ੍ਹਾਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰੇ ਪੰਜਾਬ ਦੀਆਂ ਨੌਕਰੀਆਂ ਤੇ ਪੰਜਾਬੀ ਲੜਕੇ ਤੇ ਲੜਕੀਆਂ ਹੀ ਰੱਖੀਆਂ ਜਾਣ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ | ਫ਼ਿਰੋਜਪੁਰ ਵਿਖੇ ਅਧਿਆਪਕਾਂ ਨਾਲ ਪੁਲਿਸ ਵੱਲੋਂ ਕੀਤੇ ਗਲਤ ਵਤੀਰੇ ਦੀ ਨਿਖੇਧੀ ਕੀਤੀ ਗਈ | ਇਹਨਾਂ ਮੰਗਾਂ ਤੋਂ ਇਲਾਵਾ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਰਤਾਰਪੁਰ ਦਾ ਲਾਂਘਾ ਮੁੜ ਬਹਾਲ ਕਰਨ ਲਈ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾਵੇ ਅਤੇ ਵਾਹਗਾ ਬਾਰਡਰ ਰਾਹੀਂ ਮੁੜ ਵਪਾਰ ਚਾਲੂ ਕਰਨ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਦਾ ਰਸਤਾ ਅਪਣਾ ਕੇ ਮਸਲਿਆਂ ਹੱਲ ਲੱਭਣ ਲਈ ਕੋਸ਼ਿਸ਼ ਕੀਤੀ ਜਾਵੇ | ਇਸ ਮੌਕੇ ਤੇ ਡਾਕਟਰ ਮੱਖਣ ਸਿੰਘ ਭੁਲੱਥ, ਲਖਵੀਰ ਸਿੰਘ ਪੰਡੋਰੀ, ਰਾਮ ਕੁਮਾਰ, ਕਸ਼ਮੀਰੀ ਲਾਲ, ਮਹਿੰਦਰ ਸਿੰਘ, ਰਾਜਵੀਰ, ਪ੍ਰਧਾਨ ਸਿੰਘ, ਮੁਸਤਾਕ ਮਸੀਹ, ਸੰਤੋਖ ਸਿੰਘ, ਅਜੀਤ ਸਿੰਘ, ਰਮੇਸ਼ ਦੱਤਾ, ਰਜਵੰਤ ਕੌਰ, ਨੀਲਮ ਰਾਣੀ, ਰਾਮਜੀਤ, ਅਮਰਜੀਤ ਸਿੰਘ, ਤਰਿੰਦਰਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਥ ਵਿਰੋਧੀ ਸ਼ਕਤੀਆਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਹਨ-ਜਥੇਦਾਰ ਗੜਗੱਜ ਅਗਲੀ ਖ਼ਬਰ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਸਰਦੁੱਲਾਪੁਰ ’ਚ ਚੱਲੀਆਂ ਗੋਲੀਆਂ, ਇਕ ਨੌਜਵਾਨ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।