13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਦੋ ਵਿਰੁੱਧ ਕੇਸ ਦਰਜ

ਕਪੂਰਥਲਾ, 12 ਅਗਸਤ (ਸਡਾਨਾ)-ਇਕ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਇਕ ਔਰਤ ਸਮੇਤ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਕੁਲਦੀਪ ਕੌਰ ਵਾਸੀ ਗੁਰੂ ਨਾਨਕ ਨਗਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਘਰੋਂ ਕੁੱਝ ਸਮਾਨ ਲੈਣ ਲਈ ਗਈ ਸੀ ਤਾਂ ਉਸਦੇ ਘਰ ਦੇ ਮੂਹਰੇ ਕਥਿਤ ਦੋਸ਼ੀ ਵੰਸ਼ ਮੁਹੱਲਾ ਮਹਿਤਾਬਗੜ੍ਹ ਗੇੜੇ ਮਾਰਦਾ ਸੀ, ਜਦੋਂ ਮੈਂ ਘਰ ਵਾਪਸ ਆਈ ਤਾਂ ਮੇਰੀ ਦੂਸਰੀ ਲੜਕੀ ਨੇ ਦੱਸਿਆ ਕਿ ਕਥਿਤ ਦੋਸ਼ੀ ਵੰਸ਼ ਉਸਦੀ ਭੈਣ ਨੂੰ ਵਿਆਹ ਦੇ ਝਾਂਸੇ ਵਰਗਲਾ ਕੇ ਲੈ ਗਿਆ ਹੈ ਤੇ ਇਸ ਵਿਚ ਉਸਦੀ ਮਾਤਾ ਅਮਨ ਵਾਸੀ ਮਹਿਤਾਗਬੜ੍ਹ ਨੇ ਵੀ ਉਸਦਾ ਸਾਥ ਦਿੱਤਾ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਲੜਕੀ ਘਰੋਂ 30 ਹਜ਼ਾਰ ਰੁਪਏ ਨਕਦੀ ਤੇ ਕਰੀਬ ਇਕ ਕਿੱਲੋ ਚਾਂਦੀ ਦੇ ਗਹਿਣੇ ਵੀ ਨਾਲ ਲੈ ਗਈ ਹੈ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਮਾਂ ਪੁੱਤ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ. ਐਸ.

ਅਜੀਤ ਡੈਸਕ 13-08-2026
ਕਪੂਰਥਲਾ, 12 ਅਗਸਤ (ਸਡਾਨਾ)-ਇਕ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਸਿਟੀ ਪੁਲਿਸ ਨੇ ਇਕ ਔਰਤ ਸਮੇਤ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਕੁਲਦੀਪ ਕੌਰ ਵਾਸੀ ਗੁਰੂ ਨਾਨਕ ਨਗਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਘਰੋਂ ਕੁੱਝ ਸਮਾਨ ਲੈਣ ਲਈ ਗਈ ਸੀ ਤਾਂ ਉਸਦੇ ਘਰ ਦੇ ਮੂਹਰੇ ਕਥਿਤ ਦੋਸ਼ੀ ਵੰਸ਼ ਮੁਹੱਲਾ ਮਹਿਤਾਬਗੜ੍ਹ ਗੇੜੇ ਮਾਰਦਾ ਸੀ, ਜਦੋਂ ਮੈਂ ਘਰ ਵਾਪਸ ਆਈ ਤਾਂ ਮੇਰੀ ਦੂਸਰੀ ਲੜਕੀ ਨੇ ਦੱਸਿਆ ਕਿ ਕਥਿਤ ਦੋਸ਼ੀ ਵੰਸ਼ ਉਸਦੀ ਭੈਣ ਨੂੰ ਵਿਆਹ ਦੇ ਝਾਂਸੇ ਵਰਗਲਾ ਕੇ ਲੈ ਗਿਆ ਹੈ ਤੇ ਇਸ ਵਿਚ ਉਸਦੀ ਮਾਤਾ ਅਮਨ ਵਾਸੀ ਮਹਿਤਾਗਬੜ੍ਹ ਨੇ ਵੀ ਉਸਦਾ ਸਾਥ ਦਿੱਤਾ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਲੜਕੀ ਘਰੋਂ 30 ਹਜ਼ਾਰ ਰੁਪਏ ਨਕਦੀ ਤੇ ਕਰੀਬ ਇਕ ਕਿੱਲੋ ਚਾਂਦੀ ਦੇ ਗਹਿਣੇ ਵੀ ਨਾਲ ਲੈ ਗਈ ਹੈ | ਸਿਟੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤਹਿਤ ਉਕਤ ਮਾਂ ਪੁੱਤ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐਸ.ਆਈ. ਬਲਦੇਵ ਸਿੰਘ ਵੱਲੋਂ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਬਰਤਾਨੀਆ ਦੇ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਪੰਜਾਬ ਦੇ ਹਿਤ ’ਚ-ਮੋਹਨ ਸਿ... ਅਗਲੀ ਖ਼ਬਰ ਹਰ ਘਰ ਤਿਰੰਗਾ ਅਭਿਆਨ ਰਾਹੀਂ ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਹੋਵੇਗੀ ਮਜ਼ਬੂਤ-ਖੋਜੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।