13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਨਾਰੰਗਪੁਰ ਵਿਚ ਤੀਆਂ ਦਾ ਤਿਉਹਾਰ ਮਨਾਇਆ

ਬੇਗੋਵਾਲ, 12 ਅਗਸਤ (ਸੁਖਜਿੰਦਰ ਸਿੰਘ)-ਪੰਜਾਬੀ ਸਭਿਆਚਾਰ ਦੇ ਅਲੋਪ ਹੋ ਰਹੇ ਪੁਰਾਤਨ ਸਭਿਆਚਾਰ ਦੇ ਅੰਗ ਧੀਆਂ ਦੇ ਤਿਉਹਾਰ ਨੂੰ ਅਜੋਕੀ ਪੀੜੀ ਵਿਚ ਮੁੜ ਸੁਰਜੀਤ ਰੱਖਣ ਲਈ ਤੀਆਂ ਦਾ ਤਿਉਹਾਰ ਬੇਗੋਵਾਲ ਟਾਂਡਾ ਰੋਡ ’ਤੇ ਸਰੂਪਵਾਲ ਅੱਡੇ ’ਤੇ ਸਥਿਤ ਸਰਬ ਫੂਡ ਸੈਲੀਬਰੇਸ਼ਨ ਵਿਚ ਬੜੀ ਸ਼ਾਨੋ ਸ਼ੌਕਤ ਨਾਲ ਹਰਜੀਤ ਕੌਰ ਸਾਬਕਾ ਸਰਪੰਚ ਤੇ ਸੁਰਜੀਤ ਕੌਰ ਜੋਸ਼ ਦੀ ਅਗਵਾਈ ਹੇਠ ਮਨਾਇਆ ਗਿਆ | ਜਿਸ ਵਿਚ ਬਲਾਕ ਸੰਮਤੀ ਮੈਂਬਰ ਤੇ ਸਰਪੰਚ ਸਰਬਜੀਤ ਸਿੰਘ ਪੱਪਲ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਸਮੇਂ ਪਿੰਡ ਨਾਰੰਗਪੁਰ ਦੀਆਂ ਧੀਆਂ ਵੱਲੋਂ ਪਾਏ ਗਏ ਪੰਜਾਬੀ ਸਭਿਆਚਾਰਕ ਨੂੰ ਦਰਸਾਉਂਦੇ ਪਹਿਰਾਵੇ ਸੋਲੋ ਡਾਂਸ ਗਿੱਧਾ ਭੰਗੜਾ ਤੇ ਹੋਰ ਪੇਸ਼ਕਾਰੀਆਂ ਪੰਜਾਬੀ ਸਭਿਆਚਾਰ ਨੂੰ ਖ਼ੂਬ ਦਰਸਾ ਰਹੀਆਂ ਸਨ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸਰਪੰਚ ਸਰਬਜੀਤ ਸਿੰਘ ਪੱਪਲ ਸਾਬਕਾ ਸਰਪੰਚ ਹਰਜੀਤ ਕੌਰ ਤੇ ਸੁਰਜੀਤ ਕੌਰ ਜੋਸ਼ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਹ ਤਿਉਹਾਰ ਮਨਾਉਣ ਦਾ ਮਨੋਰਥ ਕੇਵਲ ਤੇ ਕੇਵਲ ਇੱਕ ਮਨੋਰੰਜਨ ਨਹੀਂ ਸੀ ਬਲਕਿ ਪੁਰਾਤਨ ਇਸ ਧੀਆਂ ਦੇ ਤਿਉਹਾਰ ਨੂੰ ਮੁੜ ਸੁਰਜੀਤ ਰੱਖਣ ਲਈ ਇੱਕ ਉਪਰਾਲਾ ਸੀ | ਇਸ ਮੌਕੇ ਹਰਜੀਤ ਕੌਰ ਸਰਪੰਚ, ਸੁਰਜੀਤ ਕੌਰ ਜੋਸ਼, ਨਰਿੰਦਰ ਕੌਰ,ਪਰਮਜੀਤ ਕੌਰ, ਬਲਵਿੰਦਰ ਕੌਰ, ਅਮਰਜੀਤ ਕੌਰ, ਸਿਮਰਨਜੀਤ ਕੌਰ,ਨਰਿੰਦਰ ਕੌਰ, ਜਸਪਾਲ ਕੌਰ,ਹਰਪ੍ਰੀਤ ਕੌਰ, ਸੁਰਜੀਤ ਕੌਰ, ਮਨਿੰਦਰ ਕੌਰ, ਮਨਜੀਤ ਕੌਰ ਮਨਦੀਪ ਕੌਰ,ਨਰਿੰਦਰ ਕੌਰ, ਨਿਰਮਲ ਕੌਰ, ਕੁਲਦੀਪ ਕੌਰ ਆਦਿ ਹਾਜ਼ਰ ਸਨ |

ਅਜੀਤ ਡੈਸਕ 13-08-2026

ਪਿਛਲੀ ਖ਼ਬਰ ਭਾਜਪਾ ਨੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ ਹੇਠ ਵੰਡੇ ਕੌਮੀ ਝੰਡੇ ਅਗਲੀ ਖ਼ਬਰ ਹਰਿਆਣਾ ਤੋਂ ਆਈ ਪੁਲਿਸ ਟੀਮ ਦਾ ਲੋਕਾਂ ਨੇ ਕੀਤਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।