12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬਿ੍ਟਿਸ਼ ਵਿਕਟੋਰੀਆ ਸਕੂਲ ਵਿਚ ਸੀ.ਬੀ.ਐੱਸ.ਈ. ਬੈਡਮਿੰਟਨ ਕਲੱਸਟਰ 18 ਦਾ ਸ਼ਾਨਦਾਰ ਸਮਾਪਨ ਬਿ੍ਟਿਸ਼ ਵਿਕਟੋਰੀਆ ਸਕੂਲ ਦੀ ਸ਼ਾਨਦਾਰ ਮੇਜ਼ਬਾਨੀ ਦੀ ਸਭ ਨੇ ਕੀਤੀ ਪ੍ਰਸ਼ੰਸਾ

ਸੁਲਤਾਨਪੁਰ ਲੋਧੀ, 11 ਅਗਸਤ (ਨਰੇਸ਼ ਹੈਪੀ)-ਬਿ੍ਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਦੀ ਮੇਜ਼ਬਾਨੀ ਚੇਅਰਮੈਨ ਸ਼ਿੰਦਰਪਾਲ ਸਿੰਘ ਐਮ. ਡੀ.

ਪਲਵਿੰਦਰ ਸਿੰਘ, ਸਾਬਕਾ ਸੰਮਤੀ ਮੈਂਬਰ ਜਗੀਰ ਸਿੰਘ, ਸਰਪੰਚ ਲਖਵਿੰਦਰ ਸਿੰਘ, ਦਰਸ਼ਨ ਸਿੰਘ, ਮੰਗਲ ਸਿੰਘ ਮੁੰਡੀ ਤੇ ਪਰਿਵਾਰ ਮੈਂਬਰ ਮਾਤਾ ਜਗੀਰ ਕੌਰ ਦੇ ਅਸਥ ਨੱਪ ਕੇ ਉੱਪਰ ਅੰਬ ਦਾ ਬੂਟਾ ਲਗਾਉਂਦੇ ਹੋਏ | ਤਸਵੀਰ. ਬਲਜੀਤ ਸਿੰਘ 12-08-2026
ਸੁਲਤਾਨਪੁਰ ਲੋਧੀ, 11 ਅਗਸਤ (ਨਰੇਸ਼ ਹੈਪੀ)-ਬਿ੍ਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਦੀ ਮੇਜ਼ਬਾਨੀ ਚੇਅਰਮੈਨ ਸ਼ਿੰਦਰਪਾਲ ਸਿੰਘ ਐਮ.ਡੀ. ਅਰਸ਼ਦੀਪ ਸਿੰਘ ਤੇ ਪਿ੍ੰਸੀਪਲ ਸੁਨੀਤਾ ਸਭਰਵਾਲ ਦੀ ਅਗਵਾਈ ਹੇਠ ਆਯੋਜਿਤ ਸੀ.ਬੀ.ਐੱਸ.ਈ. ਬੈਡਮਿੰਟਨ ਕਲੱਸਟਰ- 18 ਦਾ ਸ਼ਾਨਦਾਰ ਤੇ ਸਫਲਤਾਪੂਰਵਕ ਸਮਾਪਨ ਹੋਇਆ | ਇਸ ਵੱਕਾਰੀ ਖੇਡ ਮੁਕਾਬਲੇ ਵਿਚ ਵੱਖ-ਵੱਖ ਸਕੂਲਾਂ ਤੋਂ ਆਏ ਸੈਂਕੜੇ ਖਿਡਾਰੀਆਂ ਅਤੇ ਕੋਚਾਂ ਨੇ ਉਤਸ਼ਾਹ ਨਾਲ ਭਾਗ ਲਿਆ | ਅੰਡਰ-14, ਅੰਡਰ-17 ਅਤੇ ਅੰਡਰ-19 ਲੜਕੇ ਅਤੇ ਲੜਕੀਆਂ ਦੇ ਵਰਗਾਂ ਵਿਚ ਖਿਡਾਰੀਆਂ ਨੇ ਆਪਣੀ ਸ਼ਾਨਦਾਰ ਖੇਡ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ | ਮੁਕਾਬਲੇ ਦੇ ਅੰਤਿਮ ਨਤੀਜਿਆਂ ਵਿਚ ਅੰਡਰ -14 ਲੜਕਿਆਂ ਦੇ ਵਰਗ ਵਿਚ ਨਨਕਾਣਾ ਸਾਹਿਬ ਪਬਲਿਕ ਸਕੂਲ, ਲੁਧਿਆਣਾ ਨੇ ਸੋਨ ਤਮਗਾ ਹਾਸਲ ਕੀਤਾ | ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ, ਅੰਮਿ੍ਤਸਰ ਨੇ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ, ਜਦਕਿ ਡੀ.ਏ.ਵੀ. ਇੰਟਰਨੈਸ਼ਨਲ ਸਕੂਲ, ਵੇਰਕਾ ਬਾਈਪਾਸ, ਅੰਮਿ੍ਤਸਰ ਅਤੇ ਕੈਂਬਰਿਜ ਸਕੂਲ, ਜਲੰਧਰ ਨੇ ਕਾਂਸੀ ਦੇ ਤਗਮੇ ਜਿੱਤੇ | ਅੰਡਰ-14 ਲੜਕੀਆਂ ਦੇ ਵਰਗ ਵਿਚ ਐਮ.ਜੀ.ਐਨ ਆਦਰਸ਼ ਨਗਰ, ਜਲੰਧਰ ਨੇ ਸੋਨ ਤਮਗਾ, ਏ.ਪੀ.ਜੇ. ਸਕੂਲ, ਜਲੰਧਰ ਨੇ ਚਾਂਦੀ ਦਾ ਤਮਗਾ, ਜਦਕਿ ਸੰਸਕਿ੍ਤੀ ਕੇ.ਐੱਮ.ਵੀ. ਸਕੂਲ, ਟਾਂਡਾ ਰੋਡ, ਜਲੰਧਰ ਅਤੇ ਸਪਿ੍ੰਗ ਡੇਲ ਸੀਨੀਅਰ ਸਕੂਲ, ਐਫ.ਸੀ. ਰੋਡ, ਅੰਮਿ੍ਤਸਰ ਨੇ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ | ਅੰਡਰ- 17 ਲੜਕਿਆਂ ਦੇ ਵਰਗ ਵਿਚ ਡੀ.ਏ.ਵੀ. ਇੰਟਰਨੈਸ਼ਨਲ ਸਕੂਲ, ਵੇਰਕਾ ਬਾਈਪਾਸ, ਅੰਮਿ੍ਤਸਰ ਨੇ ਸੋਨ ਤਮਗਾ ਜਿੱਤਿਆ, ਜਦਕਿ ਏ.ਪੀ.ਜੇ. ਸਕੂਲ, ਜਲੰਧਰ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ | ਕੈਂਬਰਿਜ ਇੰਟਰਨੈਸ਼ਨਲ ਸਕੂਲ, ਦਸੂਹਾ-ਹਾਜੀਪੁਰ ਰੋਡ ਅਤੇ ਐੱਮ.ਜੀ.ਐਨ. ਆਦਰਸ਼ ਨਗਰ, ਜਲੰਧਰ ਨੇ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ | ਅੰਡਰ-17 ਲੜਕੀਆਂ ਦੇ ਵਰਗ ਵਿਚ ਵੀ ਡੀ.ਏ.ਵੀ. ਇੰਟਰਨੈਸ਼ਨਲ ਸਕੂਲ, ਵੇਰਕਾ ਬਾਈਪਾਸ, ਅੰਮਿ੍ਤਸਰ ਨੇ ਸੋਨ ਤਮਗਾ ਹਾਸਲ ਕੀਤਾ | ਬਾਲ ਭਾਰਤੀ ਪਬਲਿਕ ਸਕੂਲ, ਲੁਧਿਆਣਾ ਨੇ ਚਾਂਦੀ ਦਾ ਤਮਗਾ, ਜਦਕਿ ਪਾਥਸੀਕਰਜ਼, ਬਿਆਸ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ, ਪਲਾਹੀ ਰੋਡ, ਫਗਵਾੜਾ ਨੇ ਕਾਂਸੀ ਦੇ ਤਗਮੇ ਜਿੱਤੇ | ਅੰਡਰ-19 ਲੜਕਿਆਂ ਦੇ ਵਰਗ ਵਿਚ ਡੀ.ਏ.ਵੀ. ਇੰਟਰਨੈਸ਼ਨਲ ਸਕੂਲ, ਵੇਰਕਾ ਬਾਈਪਾਸ, ਅੰਮਿ੍ਤਸਰ ਨੇ ਸੋਨ ਤਮਗਾ, ਸਪਿ੍ੰਗ ਡੇਲ ਸੀਨੀਅਰ ਸੈਕੰਡਰੀ ਸਕੂਲ, ਅੰਮਿ੍ਤਸਰ ਨੇ ਚਾਂਦੀ ਦਾ ਤਮਗਾ, ਜਦਕਿ ਸਾਧੂ ਸਿੰਘ ਸ਼ੇਰਗਿੱਲ ਅਕੈਡਮੀ, ਮੁਕੰਦਪੁਰ ਅਤੇ ਸਟੇਟ ਪਬਲਿਕ ਸਕੂਲ, ਸ਼ਾਹਕੋਟ ਨੇ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ | ਅੰਡਰ-19 ਲੜਕੀਆਂ ਦੇ ਵਰਗ ਵਿਚ ਵੀ ਡੀ.ਏ.ਵੀ. ਇੰਟਰਨੈਸ਼ਨਲ ਸਕੂਲ, ਵੇਰਕਾ ਬਾਈਪਾਸ, ਅੰਮਿ੍ਤਸਰ ਨੇ ਸੋਨ ਤਮਗਾ ਜਿੱਤਿਆ | ਕੈਂਬਰਿਜ ਇੰਟਰਨੈਸ਼ਨਲ ਸਕੂਲ, ਕਰੀਹਾ, ਐਸ.ਬੀ.ਐਸ. ਨਗਰ ਨੇ ਚਾਂਦੀ ਦਾ ਤਮਗਾ, ਜਦਕਿ ਅਕਾਲ ਗਲੈਕਸੀ ਕਾਨਵੈਂਟ ਸਕੂਲ, ਸੁਲਤਾਨਪੁਰ ਲੋਧੀ ਅਤੇ ਵੁੱਡਲੈਂਡ ਓਵਰਸੀਜ਼ ਸਕੂਲ, ਦਸੂਹਾ, ਹੁਸ਼ਿਆਰਪੁਰ ਨੇ ਕਾਂਸੀ ਦੇ ਤਗਮੇ ਆਪਣੇ ਨਾਮ ਕੀਤੇ | ਸੀ.ਬੀ.ਐੱਸ.ਈ. ਆਬਜ਼ਰਵਰ ਸ੍ਰੀ ਸੌਰਭ ਗੁਪਤਾ, ਚੇਅਰਮੈਨ ਸ਼ਿੰਦਰਪਾਲ ਸਿੰਘ, ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਅਤੇ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਸਭਰਵਾਲ ਨੇ ਜੇਤੂ ਖਿਡਾਰੀਆਂ ਨੂੰ ਤਗਮੇ ਪ੍ਰਦਾਨ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ |
ਪਿਛਲੀ ਖ਼ਬਰ ਐਂਟੀ ਡਰੱਗ ਕਲੱਬ ਦੇ ਚੇਅਰਮੈਨ ਗਗਨਦੀਪ ਸਿੰਘ ਅਤੇ ਨਵਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਪੁੱਜੇ ਮਾਤਾ ਹਰਪਾਲ ਕੌਰ ਅਗਲੀ ਖ਼ਬਰ ਟੈਂਕਰ ਤੇ ਕਾਰ ਦੀ ਟੱਕਰ ਵਿਚ ਕਾਰ ਸਵਾਰ ਪਤੀ ਪਤਨੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।