12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਰੋਟਰੀ ਕਲੱਬ ਦੇ ਬੇਗੋਵਾਲ ਗਰੇਟਰ ਵਲੋਂ ਸਰਕਾਰੀ ਸਕੂਲ ਮਿਆਣੀ ਭੱਗੂਪੁਰੀਆ ਨੂੰ ਪੱਖੇ ਦਾਨ

ਬੇਗੋਵਾਲ, 11 ਅਗਸਤ (ਸੁਖਜਿੰਦਰ ਸਿੰਘ)-ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਆਪਣੇ ਸਮਾਜ ਸੇਵੀ ਕੰਮਾਂ ਵਿਚ ਵਾਧਾ ਕਰਦਿਆਂ ਕਲੱਬ ਦੇ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਬਰਿਆਰ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਮਿਆਣੀ ਭੱਗੂਪੁਰੀਆ ਦੇ ਸਾਰੇ ਕਮਰਿਆਂ ਵਾਸਤੇ ਪੱਖੇ ਦਾਨ ਕੀਤੇ | ਇਸ ਮੌਕੇ ਕਲੱਬ ਦੇ ਚੇਅਰਮੈਨ ਵਿੱਦਿਆ ਸਾਗਰ ਨੇ ਦੱਸਿਆ ਕਿ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਤੇ ਸਕੂਲ ਅਧਿਆਪਕਾਂ ਦੀ ਮੰਗ ਤੇ ਅੱਜ ਕਲੱਬ ਵੱਲੋਂ ਸਕੂਲ ਨੂੰ ਇਨ੍ਹਾਂ ਦੀ ਲੋੜ ਮੁਤਾਬਿਕ ਪੰਜ ਪੱਖੇ ਦਾਨ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਲੱਬ ਵੱਲੋਂ ਅਹਿਮ ਸਮਾਜ ਸੇਵੀ ਕੰਮਾਂ ਤੇ ਖ਼ਾਸ ਕਰਕੇ ਵਿੱਦਿਅਕ ਖੇਤਰ ਵਿਚ ਵਿਦਿਆਰਥੀਆਂ ਦੀਆਂ ਲੋੜਾਂ ਮੁਤਾਬਿਕ ਕਾਰਜ ਕੀਤੇ ਜਾ ਰਹੇ ਹਨ | ਇਸ ਮੌਕੇ ਸਕੂਲ ਸਟਾਫ਼ ਵੱਲੋਂ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਜੋ ਵੀ ਇਲਾਕੇ ਭਰ ਵਿਚ ਸਮਾਜ ਸੇਵੀ ਕਾਰਜ ਕੀਤੇ ਜਾ ਰਹੇ ਹਨ ਉਹ ਇੱਕ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਕਿਹਾ ਕਿ ਕਲੱਬ ਦੇ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਬਰਿਆਰ ਦੇ ਧਿਆਨ ਵਿਚ ਜਦ ਸਕੂਲ ਦੇ ਪੱਖਿਆਂ ਬਾਰੇ ਲਿਆਂਦਾ ਗਿਆ ਸੀ ਜਿਨ੍ਹਾਂ ਨੇ ਤੁਰੰਤ ਇਸ ਕੰਮ ਨੂੰ ਪੂਰਾ ਕੀਤਾ ਹੈ | ਇਸ ਮੌਕੇ ਸਕੱਤਰ ਬਲਜਿੰਦਰ ਗਾਂਧੀ, ਤੀਰਥ ਚੰਦ, ਮਾਸਟਰ ਦਲਜੀਤ ਸਿੰਘ ਪਟਵਾਰੀਆ, ਰਮਨਜੀਤ ਕੌਰ, ਮਨਦੀਪ ਕੌਰ, ਮਾਸਟਰ ਹਰਪ੍ਰੀਤ ਸਿੰਘ ਤੇ ਸਕੂਲ ਵਿਦਿਆਰਥੀ ਹਾਜ਼ਰ ਸਨ |

ਅਜੀਤ ਡੈਸਕ 12-08-2026

ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਯਾਦ ’ਚ ਨਗਰ ਕੀਰਤਨ ਦੀਆਂ ਤਿਆਰੀਆਂ ਜਾਰੀ-ਜਥੇ. ਡੋਗਰਾਂਵਾਲ ਅਗਲੀ ਖ਼ਬਰ ‘ ਇਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।