ਪੀਰ ਬਾਬਾ ਮੁਹੰਮਦ ਸ਼ਾਹ ਦਾ ਸਾਲਾਨਾ ਮੇਲਾ 21-22 ਨੂੰ
ਢਿਲਵਾਂ, 10 ਅਗਸਤ (ਪ੍ਰਵੀਨ ਕੁਮਾਰ)-ਮੇਲਾ ਪ੍ਰਬੰਧਕ ਕਮੇਟੀ ਮਿਆਣੀ ਬਾਕਰਪੁਰ ਵਲੋਂ ਸਮੂਹ ਨਗਰ ਵਾਸੀਆਂ ਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਪੀਰ ਬਾਬਾ ਮੁਹੰਮਦ ਸ਼ਾਹ ਦਾ ਸਾਲਾਨਾ ਮੇਲਾ 21-22 ਅਗਸਤ ਨੂੰ ਬੱਸ ਅੱਡਾ ਢਿਲਵਾਂ ਨਜ਼ਦੀਕ ਦਰਗਾਹ ਤੇ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਬਿੱਟੂ,ਵਿਪਨ ਸਭਰਵਾਲ, ਮਨਪ੍ਰੀਤ ਸੰਧੂ ਆਦਿ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਪ੍ਰਸਿੱਧ ਗਾਇਕ ਕਮਲ ਖ਼ਾਨ ਵਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਉਨ੍ਹਾਂ ਤੋਂ ਇਲਾਵਾ ਜੰਟਾ ਤੂਰ, ਅਜੇ ਖ਼ਾਨ ਆਦਿ ਵੀ ਪ੍ਰੋਗਰਾਮ ਪੇਸ਼ ਕਰਨਗੇ ਜਦਕਿ ਮੇਲੇ ਦੇ ਦੂਜੇ ਦਿਨ ਸ਼ੰਮੀ ਖ਼ਾਨ ਤੇ ਕਿਰਨ ਰੰਧਾਵਾ ਦੀ ਜੋੜੀ, ਮਨਜੀਤ ਪੱਪੂ, ਗੁਰਦਿਆਲ ਰੁਮਾਣੇ ਚੱਕੀਆ, ਲਵਲੀ ਮਾਨ ਤੇ ਰੋਜ਼ੀ ਮਾਨ ਆਦਿ ਕਲਾਕਾਰਾਂ ਵਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ |ਉਨ੍ਹਾਂ ਦੱਸਿਆ ਕਿ ਮੇਲੇ ਦੇ ਦੂਜੇ ਦਿਨ ਸ਼ਾਮ ਨੂੰ ਕਬੱਡੀ ਦਾ ਮੈਚ ਵੀ ਕਰਵਾਇਆ ਜਾਵੇਗਾ | ਇਸ ਸਬੰਧੀ ਸਭ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ | ਪੀਰ ਬਾਬਾ ਜੱਗੂ ਸ਼ਾਹ ਦਾ ਸਾਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਢਿਲਵਾਂ, 10 ਅਗਸਤ (ਗੋਬਿੰਦ ਸੁਖੀਜਾ)-ਪੀਰ ਬਾਬਾ ਜੱਗੂ ਸ਼ਾਹ ਦਾ ਸਾਲਾਨਾ ਮੇਲਾ ਮੁੱਖ ਸੇਵਾਦਾਰ ਪਰਮਜੀਤ ਕੌਰ ਬੱਬੂ ਵੱਲੋਂ ਪੀਰ ਬਾਬਾ ਜੱਗੂ ਸ਼ਾਹ ਦੇ ਦਰਬਾਰ ਪੱਤੀ ਰਾਮੂੰ ਕੀ ਮਸੀਤੇ ਢਿਲਵਾਂ ਵਿਖੇ ਸ਼ਰਧਾ ਪੂਰਵਕ ਕਰਵਾਇਆ ਗਿਆ | ਸਵੇਰੇ ਬਾਬਾ ਜੀ ਦੇ ਪਵਿੱਤਰ ਅਸਥਾਨ ‘ਤੇ ਚਾਦਰ ਚੜ੍ਹਾਈ ਗਈ | ਇਸ ਤੋਂ ਪਹਿਲਾਂ ਮਹਿੰਦੀ ਲਗਾਉਣ ਦੀ ਰਸਮ ਅਦਾ ਕੀਤੀ ਗਈ | ਉਪਰੰਤ ਗਾਡੀ ਐਂਡ ਪਾਰਟੀ ਵਲੋਂ ਨਕਲਾਂ ਪੇਸ਼ ਕੀਤੀਆਂ ਗਈਆਂ | ਇਸ ਦੌਰਾਨ ਬਾਬਾ ਜੀ ਦਾ ਲੰਗਰ ਭੰਡਾਰਾ ਅਟੁੱਟ ਵਰਤਾਇਆ ਗਿਆ | ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮੇਂ ਮੁੱਖ ਸੇਵਾਦਾਰ ਪਰਮਜੀਤ ਕੌਰ ਬੱਬੂ, ਗੀਤਕਾਰ ਕਮਲ ਸੀਪਾ ਤੇ ਜਗਮੀਤ ਜੀਤ ਜਲੰਧਰੀਆ, ਫ਼ਤਿਹ ਸਿੰਘ ਸ਼ਿੰਦਾ, ਲਖਵਿੰਦਰ ਸਿੰਘ ਲੱਖਾ, ਮਨਦੀਪ ਕੌਰ ਆਦਿ ਹਾਜ਼ਰ ਸਨ |