ਨਵ-ਨਿਯੁਕਤ ਜ਼ਿਲ੍ਹਾ ਭਾਜਪਾ ਪ੍ਰਧਾਨਾਂ ਦਾ ਵਿਜੇ ਸਾਂਪਲਾ ਦੇ ਗ੍ਰਹਿ ਵਿਖੇ ਸਨਮਾਨ
ਫਗਵਾੜਾ, 9 ਅਗਸਤ (ਹਰਜੋਤ ਸਿੰਘ ਚਾਨਾ)-ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੇ ਐਤਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ | ਇਸ ਮੌਕੇ ਕਪੂਰਥਲਾ ਤੋਂ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ, ਹੁਸ਼ਿਆਰਪੁਰ ਤੋਂ ਨਿਤਿਨ ਗੁਪਤਾ ‘ ਨਨੂੰ’, ਜਲੰਧਰ ਤੋਂ ਅਸ਼ੋਕ ਸਰੀਨ ‘ਹਿੱਕੀ’ ਅਤੇ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਸਲਿਲ ਕਪੂਰ ਦਾ ਵਿਜੇ ਸਾਂਪਲਾ ਤੇ ਭਾਜਪਾ ਦੇ ਆਗੂਆਂ ਵਲੋਂ ਸੁਆਗਤ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸਾਂਪਲਾ ਨੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਜਪਾ ਨੇ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ | ਉਨ੍ਹਾਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਆਪਣੇ ਆਪਣੇ ਜ਼ਿਲਿ੍ਆਂ ‘ਚ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਤੇ ਵਰਕਰਾਂ ਨੂੰ ਨਾਲ ਲੈ ਕੇ ਲਗਾਤਾਰ ਮਿਹਨਤ ਕਰਨ ਦਾ ਸੱਦਾ ਦਿੱਤਾ | ਗੱਲਬਾਤ ਕਰਦਿਆਂ ਕਪੂਰਥਲਾ ਦੇ ਨਵ-ਨਿਯੁਕਤ ਜ਼ਿਲ੍ਹਾ ਭਾਜਪਾ ਪ੍ਰਧਾਨ ਚੇਤਨ ਸੂਰੀ ਨੇ ਕਿਹਾ ਕਿ ਸਾਰੇ ਭਾਜਪਾ ਆਗੂ ਤੇ ਵਰਕਰ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ | ਇਸ ਮੌਕੇ ਬਲਭੱਦਰ ਸੈਨ ਦੁੱਗਲ, ਤਯੱਸਵੀ ਭਾਰਦਵਾਜ, ਮਹਿੰਦਰ ਪਾਲ ਥਾਪਰ, ਪ੍ਰਮੋਦ ਮਿਸ਼ਰਾ, ਬੱਲੂ ਵਾਲੀਆ, ਆਸ਼ੂ ਸਾਂਪਲਾ, ਰਾਜ ਕੁਮਾਰ ਰਾਣਾ, ਅਸ਼ੋਕ ਦੁੱਗਲ, ਸੁਰਿੰਦਰ ਜੌਰਡਨ, ਵਿਨਾਇਕ ਪਰਾਸ਼ਰ, ਲੋਕੇਸ਼ ਬਾਲੀ, ਅਨਿਰੁੱਧ ਕੁਮਾਰ, ਅਮਿੱਤ ਕੁਮਾਰ, ਨਿਖਿਲ ਚੱਢਾ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ |