19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਬਾਰ ਐਸੋਸੀਏਸ਼ਨ ਨੇ ਕੌਂਸਲਰ ਜਤਿੰਦਰ ਸੇਠੀ ਦਾ ਕੀਤਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 02-06-2026
ਸੁਲਤਾਨਪੁਰ ਲੋਧੀ, 1 ਜੂਨ (ਨਰੇਸ਼ ਹੈਪੀ)-ਨਗਰ ਕੌਂਸਲ ਚੋਣਾਂ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ ਦੋ ਵਿਚੋਂ ਜੇਤੂ ਰਹੇ ਸਾਬਕਾ ਕੌਂਸਲਰ ਪਵਨ ਸੇਠੀ ਦੇ ਸਪੁੱਤਰ ਜਤਿੰਦਰ ਸੇਠੀ ਦਾ ਬਾਰ ਐਸੋਸੀਏਸ਼ਨ, ਸੁਲਤਾਨਪੁਰ ਲੋਧੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ ਨੇ ਕਿਹਾ ਕਿ ਨੌਜਵਾਨਾਂ ਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਨਵੀਂ ਸੋਚ ਨਾਲ ਸਮਾਜ ਅਤੇ ਸ਼ਹਿਰ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇ ਸਕਣ | ਉਨ੍ਹਾਂ ਕੌਂਸਲਰ ਬਣੇ ਜਤਿੰਦਰ ਸੇਠੀ ਅਤੇ ਸਮੂਹ ਕੌਂਸਲਰਾਂ ਨੂੰ ਵਧਾਈ ਵੀ ਦਿੱਤੀ | ਉਨ੍ਹਾਂ ਇਸ ਮੌਕੇ ਜਤਿੰਦਰ ਸੇਠੀ ਦਾ ਮੂੰਹ ਵੀ ਮਿੱਠਾ ਕਰਵਾਇਆ | ਕੌਂਸਲਰ ਜਤਿੰਦਰ ਸੇਠੀ ਨੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ ਤੇ ਸਮੂਹ ਵਕੀਲ ਸਾਹਿਬਾਨ ਦਾ ਦਿੱਤੇ ਗਏ ਮਾਨ ਸਨਮਾਨ ਲਈ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਤੋਂ ਇਲਾਵਾ ਸੈਕਟਰੀ ਸ਼ੈਲ ਪ੍ਰਭਾਕਰ, ਕੇਹਰ ਸਿੰਘ, ਕੁਲਬੀਰ ਸਿੰਘ, ਸੁੱਚਾ ਸਿੰਘ ਮੋਮੀ, ਰਾਜਕੁਮਾਰ ਅਰੋੜਾ, ਬਲਵਿੰਦਰ ਸਿੰਘ ਮੋਮੀ, ਤਰੁਣ ਕੰਬੋਜ, ਪ੍ਰਗਟ ਸਿੰਘ, ਸਤਬੀਰ ਮਹੀਪਾਲ, ਰਾਜਵਿੰਦਰ ਕੌਰ ਸੰਧਾ, ਸੀਮਾ ਸੇਠੀ, ਅਰਸ਼ਦੀਪ (ਸਮੂਹ ਵਕੀਲ ਸਾਹਿਬਾਨ), ਦਿਲਬਾਗ ਸਿੰਘ ਮੁਨਸ਼ੀ, ਬਿਕਰ ਮੁਨਸ਼ੀ, ਲੱਕੀ ਮੋਠਾਂਵਾਲਾ ਮੁਨਸ਼ੀ, ਅੰਕੁਸ਼ ਮੁਨਸ਼ੀ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨਡਾਲਾ 'ਚ ਮਹਾਂਮਾਈ ਦਾ ਸ਼ੁਕਰਾਨਾ ਜਾਗਰਣ 6 ਜੂਨ ਨੂੰ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕੋਟਲਾ ਇਕਾਈ ਦੇ ਵਿਸ਼ਵਜੋਤ ਸਿੰਘ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।