18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸ਼ਿੰਘਰਾਲਾ ਸੋਭਾ ਸਿੰਘ ਕਲਾ ਕਲੱਬ ਨਡਾਲਾ ਨੇ ਮਾਂ ਦਿਵਸ ਮਨਾਇਆ <br/>

ਅਜੀਤ ਡੈਸਕ 21-05-2026
ਨਡਾਲਾ, 20 ਮਈ (ਰਘਬਿੰਦਰ ਸਿੰਘ)-ਪਿਛਲੇ ਦਿਨੀਂ ਮਦਰ-ਡੇਅ ਦੇ ਮੌਕੇ ਤੇ ਸ਼ਿੰਘਰਾਲਾ ਸੋਭਾ ਸਿੰਘ ਕਲਾ ਕਲੱਬ ਦੇ ਮੈਂਬਰਾਂ ਨੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਆਪਣੀਆਂ ਮਾਤਾਵਾਂ ਦੀਆਂ ਪੇਂਟਿੰਗਜ਼ ਬਣਾਈਆਂ | ਟੀਚਰ ਇੰਚਾਰਜ ਜਸਪ੍ਰੀਤ ਕੌਰ ਨੇ ਦੱਸਿਆ ਕਿ ਹਾਈ ਤੇ ਹਾਈਅਰ ਵਿੰਗ ਦੇ ਇੱਕੀ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ | ਜਿਸ ਵਿੱਚ ਜੱਜਾਂ ਦੇ ਫ਼ੈਸਲੇ ਅਨੁਸਾਰ ਵਿਸ਼ਵਜੀਤ ਨੌਵੀਂ ਕਲਾਸ ਅਤੇ ਦਿਲਪ੍ਰੀਤ ਸਿੰਘ ਪਲੱਸ ਵੰਨ ਪਹਿਲੇ ਨੰਬਰ ਤੇ ਅਤੇ ਦਕਸ਼ਵੀਰ ਅੱਠਵੀਂ ਕਲਾਸ ਦੂਜੇ ਅਤੇ ਰਿਮਸ਼ਾ ਨੌਵੀਂ ਕਲਾਸ ਤੀਜੇ ਨੰਬਰ ਤੇ ਰਹੇ | ਸਕੂਲ ਪਿ੍ੰਸੀਪਲ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਹਨਾਂ ਬੱਚਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਟਰਾਫ਼ੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਦੀ ਹੜਤਾਲ 16ਵੇਂ ਦਿਨ 'ਚ ਦਾਖ਼ਲ ਅਗਲੀ ਖ਼ਬਰ ਹਰਪ੍ਰੀਤ ਮਾਰਸ਼ਲ ਆਰਟਸ ਕਲੱਬ ਦਾ ਦਕਸ਼ਵੀਰ ਬਣਿਆ ਨੈਸ਼ਨਲ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।