29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ 'ਚ ਹੈੱਡ ਬੁਆਏ ਤੇ ਹੈੱਡ ਗਰਲ ਦੀ ਕੀਤੀ ਚੋਣ <br/>

ਚੁਣੇ ਗਏ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਸਕੂਲ ਦੇ ਪ੍ਰਬੰਧਕ | ਤਸਵੀਰ-ਜੀ.ਪੀ.ਸਿੰਘ <br/> 08-05-2026
ਜਲੰਧਰ, 7 ਮਈ (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਇਨਵੈਸਟਰਜ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਹੈੱਡ ਬੁਆਏ ਤੇ ਹੈੱਡ ਗਰਲ ਅਤੇ ਚਾਰ ਹਾਊਸਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ ਅਤੇ ਭਾਈ ਦਿਆਲਾ ਜੀ ਦੇ ਕੈਪਟਨ, ਵਾਈਸ ਕੈਪਟਨ ਅਤੇ ਕਲਾਸਾਂ ਦੇ ਮੋਨਿਟਰਾਂ ਦੀ ਵੀ ਚੋਣ ਕੀਤੀ ਗਈ | ਇਸ ਮੌਕੇ ਸਕੂਲ ਦੇ ਸਕੱਤਰ ਜਸਵਿੰਦਰ ਸਿੰਘ ਮਿਨਹਾਸ ਅਤੇ ਪਿ੍ੰਸੀਪਲ ਨੀਤੂ ਜੇਠੀ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ | ਇਸ ਸਮਾਰੋਹ ਦੀ ਅਗਵਾਈ ਸਕੂਲ ਦੇ ਮੈਨੇਜਰ ਵਿਸ਼ਾਲ ਕੁਮਾਰ ਵੱਲੋਂ ਕੀਤੀ ਗਈ | ਸਮਾਰੋਹ ਦੀ ਆਰੰਭਤਾ ਸ਼ਬਦ ਨਾਲ ਕੀਤੀ ਗਈ ਉਪਰੰਤ ਮਾਰਚ ਪਾਸਟ, ਸਹੁੰ ਸਮਾਰੋਹ ਅਤੇ ਬੈਚ ਸੈਰੇਮਨੀ ਦੀ ਰਸਮ ਕੀਤੀ ਗਈ | ਪਿ੍ੰਸੀਪਲ ਨੀਤੂ ਜੇਠੀ ਨੇ ਚੁਣੇ ਹੋਏ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ | ਇਸ ਸਮੇਂ ਚੁਣੇ ਹੋਏ ਮੈਂਬਰ ਹੈੱਡ ਬੁਆਏ ਦਮਨਪ੍ਰੀਤ ਸਿੰਘ, ਨਿਸ਼ਾਂਤ ਅਰੋੜਾ, ਹੈੱਡ ਗਰਲ ਸਹਿਲੀਨ ਕੌਰ, ਕੈਪਟਨ ਅਤੇ ਵਾਇਸ ਕੈਪਟਨ ਭਾਈ ਮਤੀ ਦਾਸ ਜੀ-ਕਰਨਦੀਪ ਸਿੰਘ ਅਤੇ ਭੁਪਿੰਦਰ ਕੌਰ , ਭਾਈ ਸਤੀ ਦਾਸ ਜੀ- ਪੂਨਮ ਅਤੇ ਇਸ਼ਿਤਾ, ਭਾਈ ਜੈਤਾ ਜੀ ਸਾਹਿਬਾ ਅਤੇ ਚੰਦਨ ਅਤੇ ਭਾਈ ਦਿਆਲਾ ਜੀ ਵੀਰ ਕਰਨ ਅਤੇ ਕਸ਼ਿਸ਼ ਆਦਿ ਵਿਦਿਆਰਥੀਆਂ ਦੀ ਜਾਣ-ਪਛਾਣ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਕਰਵਾਈ ਗਈ |

ਪਿਛਲੀ ਖ਼ਬਰ ਸ਼ਤਾਬਗੜ੍ਹ 'ਚ ਸ਼ਹੀਦੀ ਜੋੜ ਮੇਲੇ ਸੰਬੰਧੀ ਨਗਰ ਕੀਰਤਨ ਅੱਜ <br/> ਅਗਲੀ ਖ਼ਬਰ 'ਦ ਗੁਰੂਕੁਲ' ਸਕੂਲ 'ਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।