21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਮਾਤਾ ਭੱਦਰਕਾਲੀ ਦਾ 79ਵਾਂ ਮੇਲਾ ਸ਼ੇਖੂਪੁਰ 'ਚ 12 ਤੇ 13 ਨੂੰ - ਪ੍ਰਸ਼ੋਤਮ ਪਾਸੀ, ਰਾਧੇ ਸ਼ਿਆਮ ਸ਼ਰਮਾ

ਅਜੀਤ ਡੈਸਕ 07-05-2026
ਕਪੂਰਥਲਾ, 6 ਮਈ (ਅਮਰਜੀਤ ਕੋਮਲ)-ਸ੍ਰੀ ਦੁਰਗਾ ਮੰਡਲ ਮਾਤਾ ਭੱਦਰਕਾਲੀ ਵੈੱਲਫੇਅਰ ਸੁਸਾਇਟੀ ਰਜਿ. ਸ਼ੇਖੂਪੁਰ ਵਲੋਂ ਮਾਤਾ ਭੱਦਰਕਾਲੀ ਦੇ 12 ਤੇ 13 ਮਈ ਨੂੰ ਹੋਣ ਵਾਲੇ 79ਵੇਂ ਮੇਲੇ ਨੂੰ ਮੁੱਖ ਰੱਖਦਿਆਂ ਜ਼ੋਰ ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਪ੍ਰਸ਼ੋਤਮ ਪਾਸੀ ਤੇ ਚੇਅਰਮੈਨ ਰਾਧੇ ਸ਼ਿਆਮ ਸ਼ਰਮਾ ਨੇ ਦੱਸਿਆ ਕਿ ਮੇਲੇ ਦੇ ਸਬੰਧ ਵਿਚ 8 ਮਈ ਨੂੰ ਮਾਤਾ ਭੱਦਰਕਾਲੀ ਦੇ ਮੰਦਿਰ ਵਿਚ ਸਵੇਰੇ 8 ਵਜੇ ਝੰਡੇ ਦੀ ਰਸਮ ਅਦਾ ਹੋਵੇਗੀ ਤੇ 10 ਵਜੇ ਸ੍ਰੀ ਰਮਾਇਣ ਜੀ ਦਾ ਆਖੰਡ ਆਰੰਭ ਹੋਵੇਗਾ ਤੇ 9 ਮਈ ਨੂੰ ਸਵੇਰੇ 10 ਵਜੇ ਸ੍ਰੀ ਰਮਾਇਣ ਜੀ ਦਾ ਆਖੰਡ ਪਾਠ ਦਾ ਭੋਗ ਪਵੇਗਾ ਤੇ ਐਤਵਾਰ 10 ਮਈ ਨੂੰ ਸਵੇਰੇ 6 ਵਜੇ 1100 ਸ੍ਰੀ ਦੁਰਗਾ ਸਤੂਤੀ ਦੇ ਪਾਠ ਹੋਣਗੇ ਤੇ 11 ਮਈ ਨੂੰ ਸਵੇਰੇ 6 ਵਜੇ ਸ੍ਰੀ ਸੁੰਦਰ ਕਾਂਡ ਦਾ ਪਾਠ ਹੋਵੇਗਾ ਤੇ ਸ਼ਾਮ 7 ਵਜੇ ਤੋਂ ਲੈ ਕੇ 10 ਵਜੇ ਤੱਕ ਮਾਤਾ ਦੀ ਚੌਂਕੀ ਲੱਗੇਗੀ | ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ 12 ਮਈ ਦੀ ਸ਼ਾਮ ਨੂੰ ਬ੍ਰਹਮਕੁੰਡ ਮੰਦਿਰ ਤੋਂ ਮੇਲੇ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਹੁੰਦੀ ਹੋਈ ਰਾਤ ਨੂੰ ਮਾਤਾ ਭੱਦਰਕਾਲੀ ਦੇ ਮੰਦਿਰ ਵਿਚ ਸਮਾਪਤ ਹੋਵੇਗੀ ਤੇ 13 ਮਈ ਦਿਨ ਬੁੱਧਵਾਰ ਨੂੰ ਮਾਤਾ ਭੱਦਰਕਾਲੀ ਮੰਦਿਰ ਵਿਖੇ ਸਾਲਾਨਾ ਮੇਲਾ ਹੋਵੇਗਾ | ਪ੍ਰਸ਼ੋਤਮ ਪਾਸੀ ਤੇ ਰਾਧੇ ਸ਼ਿਆਮ ਸ਼ਰਮਾ ਨੇ ਦੱਸਿਆ ਕਿ ਮੇਲੇ ਮੌਕੇ ਦੇਸ਼ ਵਿਦੇਸ਼ ਦੀਆਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਮਾਤਾ ਭੱਦਰਕਾਲੀ ਦੇ ਮੰਦਿਰ ਵਿਚ ਨਤਮਸਤਕ ਹੋਣਗੀਆਂ |
ਪਿਛਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ 'ਚ 'ਬੇਸਿਕ ਹੇਅਰ ਕਟਿੰਗ' ਸਬੰਧੀ ਵਰਕਸ਼ਾਪ ਲਗਾਈ ਅਗਲੀ ਖ਼ਬਰ ਤਲਵਿੰਦਰ ਸਿੰਘ ਸੌਂਦ ਤੇ ਪਰਮਜੀਤ ਸਿੰਘ ਸਾਥੀਆਂ ਸਮੇਤ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।