21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਅਧਿਆਪਕਾਂ ਨੂੰ ਵੈਟ ਸੰਬੰਧੀ ਆ ਰਹੀ ਮੁਸ਼ਕਿਲ ਨੂੰ ਲੈ ਕੇ ਡੀ.ਟੀ.ਐਫ. ਦਾ ਵਫ਼ਦ ਡਿਪਟੀ ਕੰਟਰੋਲਰ ਨੂੰ ਮਿਲਿਆ

ਅਜੀਤ ਡੈਸਕ 07-05-2026
ਕਪੂਰਥਲਾ, 6 ਮਈ (ਵਿ.ਪ੍ਰ.)-ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ ਤੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਦੀ ਅਗਵਾਈ ਵਿਚ ਇਕ ਵਫ਼ਦ ਨੇ ਕੁਲਜੀਤ ਕੁਮਾਰ ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਨੂੰ ਮਿਲ ਕੇ 6635 ਭਰਤੀ ਅਧਿਆਪਕਾਂ ਨੂੰ ਰੈਗੂਲਰ ਹੋਣ ਉਪਰੰਤ ਵੈਟ ਸਬੰਧੀ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਸਬੰਧਿਤ ਅਧਿਕਾਰੀ ਨੇ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਅਧਿਆਪਕ ਨੂੰ ਨਿੱਜੀ ਤੌਰ 'ਤੇ ਨਹੀਂ ਬੁਲਾਇਆ ਜਾਵੇਗਾ ਤੇ ਸਾਰੇ ਪ੍ਰਾਪਤ ਹੋਏ ਕੇਸ ਸਿੱਖਿਆ ਵਿਭਾਗ ਨੂੰ ਲੋੜੀਂਦੀ ਕਾਰਵਾਈ ਕਰਕੇ ਇਕ ਹਫ਼ਤੇ ਵਿਚ ਭੇਜ ਦਿੱਤੇ ਜਾਣਗੇ | ਵਫ਼ਦ ਵਿਚ ਹਰਪ੍ਰੀਤਪਾਲ ਸਿੰਘ ਜ਼ਿਲ੍ਹਾ ਜਥੇਬੰਦਕ ਸਕੱਤਰ, ਨਰਿੰਦਰ ਪ੍ਰਾਸ਼ਰ, ਸੁਰਿੰਦਰ ਸਿੰਘ ਭੁੱਲਰ, ਲਖਵਿੰਦਰ ਸਿੰਘ, ਨੈਬ ਸਿੰਘ, ਅੰਜੂ ਰਾਣੀ, ਡੌਲੀ, ਰਿੱਤੂ, ਜੋਤੀ, ਬੇਅੰਤ ਕੌਰ, ਮੋਹਨਜੀਤ ਕੌਰ, ਕਾਜਲ ਰਾਣੀ, ਨੇਹਾ, ਗੁਰਲੀਨ ਕੌਰ, ਸੋਫੀਆ ਭੰਡਾਰੀ, ਲਲਿਤ ਗਰਗ, ਰਾਜਦੀਪ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਅੱੈਸ. ਸੀ. ਵਿੰਗ ਵਲੋਂ ਪਾਰਟੀ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ- ਬਲਜਿੰਦਰ ਸ... ਅਗਲੀ ਖ਼ਬਰ ਸਮੇਂ-ਸਮੇਂ ਆਈਆਂ ਸਰਕਾਰਾਂ ਨੇ ਪੰਜਾਬ ਦੇ ਪਾਣੀਆਂ ਤੇ ਰਾਜਧਾਨੀ ਦੇ ਮਾਮਲੇ 'ਚ ਪੰਜਾਬ ਨਾਲ ਧੱਕਾ ਕੀਤਾ-ਰਸ਼ਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।