22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਆਨੰਦ ਪਬਲਿਕ ਸਕੂਲ 'ਚ ਬਣਾਇਆ ਬੋਟੈਨੀਕਲ ਗਾਰਡਨ ਬੱਚਿਆਂ ਲਈ ਲਿਵਿੰਗ ਲੈਬ ਵਾਂਗ ਕੰਮ ਕਰੇਗਾ-ਵਿਕਰਮ ਆਨੰਦ

ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਵਿਚ ਬਣਾਏ ਗਏ ਬੋਟੈਨੀਕਲ ਗਾਰਡਨ ਦੇ ਉਦਘਾਟਨ ਤੋਂ ਬਾਅਦ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ, ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ, ਰਵਿੰਦਰ ਕੌਰ ਸੇਖੋਂ ਤੇ ਸਕੂਲ ਦੇ ਹੋਰ ਸਟਾਫ਼ ਮੈਂਬਰਾਂ ਨਾਲ | ਅਜੀਤ ਤਸਵੀਰ <br/> 21-04-2026
ਕਪੂਰਥਲਾ, 20 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਪੂਰਥਲਾ ਨੇ ਸਕੂਲ ਵਿਚ ਨਵਾਂ ਬੋਟੈਨੀਕਲ ਗਾਰਡਨ ਤੇ ਬੈਂਡ ਦੀ ਸ਼ੁਰੂਆਤ ਕੀਤੀ ਹੈ | ਇਸ ਸਬੰਧ ਵਿਚ ਹੋਏ ਸਮਾਗਮ ਵਿਚ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਕੂਲ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ, ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ ਤੇ ਰਵਿੰਦਰ ਕੌਰ ਸੇਖੋਂ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਬਾਅਦ ਵਿਚ ਵਿਕਰਮ ਆਨੰਦ ਨੇ ਰੀਬਨ ਕੱਟ ਕੇ ਬੋਟੈਨੀਕਲ ਗਾਰਡਨ ਤੇ ਸਕੂਲ ਵੈਨ ਦਾ ਵੀ ਉਦਘਾਟਨ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਕੂਲ ਵਿਚ ਨਵਾਂ ਬੋਟੈਨੀਕਲ ਗਾਰਡਨ ਬਣਾਉਣਾ ਸਕੂਲ ਦੀ ਸਿੱਖਿਆ ਖੇਤਰ ਵਿਚ ਬਹੁਤ ਵੱਡੀ ਪ੍ਰਾਪਤੀ ਹੈ | ਉਨ੍ਹਾਂ ਕਿਹਾ ਕਿ ਇਹ ਗਾਰਡਨ ਬੱਚਿਆਂ ਲਈ ਇਕ 'ਲਿਵਿੰਗ ਲੈਬ' ਵਾਂਗ ਕੰਮ ਕਰੇਗਾ, ਜਿੱਥੇ ਉਹ ਪ੍ਰੈਕਟੀਕਲ ਤਰੀਕੇ ਨਾਲ ਕੁੱਝ ਨਵਾਂ ਸਿੱਖ ਸਕਣਗੇ | ਮੈਨੇਜਿੰਗ ਡਾਇਰੈਕਟਰ ਨੇ ਸਕੂਲ ਵਿਚ ਬੈਂਡ ਦੀ ਸ਼ੁਰੂਆਤ ਦਾ ਵੀ ਸਵਾਗਤ ਕੀਤਾ ਅਤੇ ਕਿਹਾ ਕਿ ਅਧਿਆਪਕਾ ਭਾਵਨਾ ਲਤਾ ਦੀ ਦੇਖ ਰੇਖ ਹੇਠ ਤਿਆਰ ਕੀਤੇ ਸਕੂਲ ਬੈਂਡ ਵਲੋਂ ਬਹੁਤ ਹੀ ਵਧੀਆ ਪੇਸ਼ਕਾਰੀ ਦਿੱਤੀ ਗਈ | ਸਕੂਲ ਦੀ ਚੇਅਰਪਰਸਨ ਰਵਿੰਦਰ ਕੁਮਾਰੀ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਨੇ ਵੀ ਬੋਟੈਨੀਕਲ ਗਾਰਡਨ ਦੀ ਸਥਾਪਨਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਬਹੁਤ ਜ਼ਰੂਰੀ ਹਨ | ਸਕੂਲ ਦੀ ਅਧਿਆਪਕਾ ਲਵਲੀਨ ਕੌਰ ਨੇ ਦੱਸਿਆ ਕਿ ਬੋਟੈਨੀਕਲ ਗਾਰਡਨ ਨਾਲ ਬੱਚਿਆਂ ਦੇ ਵਿਗਿਆਨ ਨਾਲ ਸਬੰਧਿਤ ਹੁਨਰ ਵਿਕਸਿਤ ਹੋਣਗੇ, ਜਦਕਿ ਸਕੂਲ ਬੈਂਡ ਉਨ੍ਹਾਂ ਵਿਚ ਅਨੁਸ਼ਾਸਨ, ਟੀਮ ਵਰਕ ਤੇ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕਰੇਗਾ | ਇਸ ਮੌਕੇ ਨਿਰਮਲ ਜੋਤੀ, ਨੇਹਾ ਜੋਸ਼ੀ, ਲਵਲੀਨ, ਕਰੁਨਾ, ਬਬਿਤਾ, ਪੂਜਾ ਡਾਵਰ, ਭਾਵਨਾ ਲਤਾ ਆਦਿ ਸਕੂਲ ਦੇ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਮੌਲੀ ਵਿਖੇ ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ <br/> ਅਗਲੀ ਖ਼ਬਰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।