29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਦੋਨਾ ਖੇਤਰ 'ਚ ਮੋਟਰਾਂ ਲਈ ਦਿਨ ਵੇਲੇ ਬਿਜਲੀ ਦਿੱਤੀ ਜਾਵੇ-ਸਰਦੂਲ ਸਿੰਘ, ਰਛਪਾਲ ਸਿੰਘ <br/>

ਅਜੀਤ ਡੈਸਕ 14-04-2026
ਹੁਸੈਨਪੁਰ, 13 ਅਪ੍ਰੈਲ (ਤਰਲੋਚਨ ਸਿੰਘ ਸੋਢੀ)-ਪਾਵਰਕਾਮ ਵਲੋਂ ਕਣਕਾਂ ਦੀ ਵਾਢੀ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਦਿਨ ਵੇਲੇ ਮੋਟਰਾਂ ਲਈ ਬਿਜਲੀ ਦੇਣਾ ਬੰਦ ਕਰਨ ਕਰਕੇ ਦੋਨਾ ਖੇਤਰ 'ਚ ਹਦਵਾਣਾ ਖ਼ਰਬੂਜ਼ਾ ਅਤੇ ਮੱਕੀ ਦੀ ਫ਼ਸਲ ਸੁੱਕਣ ਕਰਕੇ ਇਸ ਖੇਤਰ ਦੇ ਕਿਸਾਨਾਂ ਵਿਚ ਪੰਜਾਬ ਸਰਕਾਰ ਤੇ ਪਾਵਰਕਾਮ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਰੋਸ ਜ਼ਾਹਿਰ ਕਰਦਿਆਂ ਸਰਪੰਚ ਸਰਦੂਲ ਸਿੰਘ ਸਿਆਲ ਤੇ ਸਾਬਕਾ ਸਰਪੰਚ ਰਛਪਾਲ ਸਿੰਘ ਨੇ ਕਿਹਾ ਕਿ ਲਗਪਗ ਦੋਨਾਂ ਖੇਤਰ ਵਿਚ ਹਦਵਾਣਾ ਖ਼ਰਬੂਜ਼ਾ ਅਤੇ ਮੱਕੀ ਦੀ ਹੀ ਫ਼ਸਲ ਕਿਸਾਨ ਭਰਾਵਾਂ ਵਲੋਂ ਬੀਜੀ ਗਈ ਹੈ ਜਿਸ ਨੂੰ ਇਸ ਮੌਸਮ ਦੌਰਾਨ ਪਾਣੀ ਦੀ ਸਖ਼ਤ ਜ਼ਰੂਰਤ ਹੈ ਪਰ ਪਾਵਰਕਾਮ ਵਲੋਂ ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਕਰਕੇ ਦਿਨ ਵੇਲੇ ਬਿਜਲੀ ਦੇਣੀ ਬੰਦ ਕਰਨ ਨਾਲ ਉਕਤ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਪਾਵਰਕਾਮ ਵਲੋਂ ਰਾਤ ਵੇਲੇ ਮੋਟਰਾਂ ਲਈ ਬਿਜਲੀ ਦਿੱਤੀ ਜਾ ਰਹੀ ਹੈ ਪਰ ਬਹੁਤੇ ਕਿਸਾਨ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਤੋਂ ਡਰਦੇ ਹੋਏ ਰਾਤ ਵੇਲੇ ਮੋਟਰਾਂ ਚਲਾਉਣ ਤੋਂ ਵਧੇਰੇ ਆਨਾਕਾਨੀ ਹੀ ਕਰਦੇ ਹਨ | ਇਸ ਸੰਬੰਧੀ ਉਨ੍ਹਾਂ ਅੱਜ ਪਾਵਰਕਾਮ ਦੇ ਐਸ. ਸੀ. ਕਪੂਰਥਲਾ ਨੂੰ ਵੀ ਇਕ ਮੰਗ-ਪੱਤਰ ਦਿੰਦਿਆਂ ਮੰਗ ਕੀਤੀ ਕਿ ਦੋਨਾਂ ਖੇਤਰ 'ਚ ਕਣਕ ਦੀ ਫ਼ਸਲ ਬਹੁਤ ਜ਼ਿਆਦਾ ਘੱਟ ਹੈ ਅਤੇ ਹਦਵਾਣਾ ਖ਼ਰਬੂਜ਼ਾ ਤੇ ਮੱਕੀ ਦੀ ਫ਼ਸਲ ਵਧੇਰੇ ਹੋਣ ਕਰਕੇ ਉਸਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ | ਉਨ੍ਹਾਂ ਪਾਵਰਕਾਮ ਤੋਂ ਮੰਗ ਕਰਦਿਆਂ ਕਿਹਾ ਕਿਸਾਨਾਂ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਸਵੇਰੇ ਚਾਰ ਜਾਂ ਪੰਜ ਵਜੇ ਤੋਂ ਘੱਟੋ ਘੱਟ ਛੇ ਘੰਟੇ ਬਿਜਲੀ ਦਿੱਤੀ ਜਾਵੇ | ਇਸ ਮੌਕੇ ਬਲਾਕ ਸੰਮਤੀ ਮੈਂਬਰ ਰਘਵੀਰ ਸਿੰਘ, ਲਖਵਿੰਦਰ ਸਿੰਘ ਕਾਹਲੋ, ਕਮਲਜੀਤ ਸਿੰਘ, ਸੁਖਵਿੰਦਰ ਸਿੰਘ, ਸਰਪੰਚ ਜਸਵੰਤ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਅੱਜ ਪੈਣਗੇ ਗੁਰਦੁਆਰਾ ਸੁਖ ਸਾਗਰ ਵਿਖੇ ਚੱਲ ਰਹੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ, ਹੋਣਗੇ ਵਿਸਾਖੀ ਸੰਬੰਧੀ ਸਮਾਗਮ <... ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਖਲਵਾੜਾ ਵਿਖੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਸੰਬੰਧੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।