28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੁਲਿਸ ਵਲੋਂ ਲੋਕਾਂ ਨੂੰ ਬਲੈਕਮੇਲ ਕਰ ਪੈਸੇ ਬਟੋਰਨ ਵਾਲੇ ਸੈਕਸ ਰੈਕਟ ਗਰੋਹ ਦੇ 4 ਹੋਰ ਮੈਂਬਰ ਗਿ੍ਫ਼ਤਾਰ

ਅਜੀਤ ਡੈਸਕ 14-04-2026
ਸੁਲਤਾਨਪੁਰ ਲੋਧੀ, 13 ਅਪ੍ਰੈਲ (ਨਰੇਸ਼ ਹੈਪੀ)-ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ 2 ਵਿਅਕਤੀ ਤੇ 2 ਔਰਤਾਂ ਨੂੰ ਗਿ੍ਫ਼ਤਾਰ ਕਰਕੇ ਭੋਲੇ ਭਾਲੇ ਲੋਕਾਂ ਨੂੰ ਬਲੈਕਮੇਲ ਕਰ ਪੈਸੇ ਬਟੋਰਨ ਵਾਲੇ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ | ਇਸ ਸੰਬੰਧੀ ਐਸ. ਐਚ. ਓ. ਸੁਲਤਾਨਪੁਰ ਲੋਧੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਏ. ਐਸ. ਆਈ. ਹਰੀਸ਼ ਕੁਮਾਰ ਕੋਲ ਹਰਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਇਆ ਕਿ 27 ਮਾਰਚ ਨੂੰ ਸਵੇਰੇ ਵਕਤ ਕਰੀਬ 11:40 ਵਜੇ ਉਸ ਨੂੰ ਇਕ ਲੜਕੀ ਨੇ ਫ਼ੋਨ ਕਰਕੇ ਕਿਹਾ ਕਿ ਉਸ ਨੂੰ ਕਿਸੇ ਨੇ ਦੱਸਿਆ ਕਿ ਤੂੰ ਸ਼ਹਿਰ ਦੇ ਨੇੜੇ ਘਰ ਲੈਣਾ ਚਾਹੁੰਦਾ ਹੈ | ਉਸ ਕੋਲ ਬਣਿਆ ਹੋਇਆ ਮਕਾਨ ਹੈ | ਜੇਕਰ ਲੈਣਾ ਹੈ ਤਾਂ ਆ ਕਿ ਦੇਖ ਲਓ | ਹਰਵਿੰਦਰ ਸਿੰਘ ਲੜਕੀ ਦੇ ਕਹਿਣ ਮੁਤਾਬਿਕ ਸਥਾਨਕ ਲੋਹੀਆਂ ਚੁੰਗੀ ਇਕ ਮਕਾਨ ਵਿਚ ਚਲੇ ਗਿਆ ਸੀ, ਜਿਥੇ ਉਸ ਲੜਕੀ ਨੇ ਉਸ ਨੂੰ ਘਰ ਦਿਖਾਉਣ ਦੇ ਬਹਾਨੇ ਅੰਦਰ ਲਿਜਾ ਕੇ ਉਨ੍ਹਾਂ ਦੀ ਵੀਡੀਓ ਬਣਾ ਲਈ ਤੇ ਉਸ ਤੋਂ ਬਾਅਦ ਹੋਰ ਨਾ ਮਲੂਮ ਵਿਅਕਤੀ ਅੰਦਰ ਆ ਗਏ, ਜਿਨ੍ਹਾਂ ਨੇ ਹਰਵਿੰਦਰ ਸਿੰਘ ਨੂੰ ਵੀਡੀਓ ਵਾਇਰਲ ਕਰਨ ਦਾ ਡਰਾਵਾ ਦੇ ਕਿ ਉਸ ਨੂੰ ਬਲੈਕ ਮੇਲ ਕਰਕੇ ਉਸ ਪਾਸੋਂ 75 ਹਜ਼ਾਰ ਰੁਪਏ ਲੈ ਲਏ ਤੇ 2 ਲੱਖ ਰੁਪਏ ਦੀ ਹੋਰ ਮੰਗ ਕਰ ਰਹੇ ਸੀ | ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ 'ਤੇ ਧਾਰਾ 318(4), 308(5), 304, 61(2) ਬੀਐਨਐਸ ਮਾਮਲਾ ਦਰਜ ਕੀਤਾ ਗਿਆ ਸੀ | ਤਫ਼ਤੀਸ਼ ਦੌਰਾਨ 2 ਵਿਅਕਤੀਆਂ ਤੇ 1 ਔਰਤ ਨੂੰ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ | ਅਗਲੇਰੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਨੇ ਸੁਰਜੀਤ ਸਿੰਘ ਨਾਂਅ ਦੇ ਵਿਅਕਤੀ ਨੂੰ ਲੋਹੀਆਂ ਲਿਜਾ ਕੇ ਬਲੈਕਮੇਲ ਕੀਤਾ ਸੀ ਤੇ ਉਸ ਪਾਸੋਂ 10 ਹਜ਼ਾਰ ਰੁਪਏ ਤੇ 80 ਹਜ਼ਾਰ ਰੁਪਏ ਦਾ ਚੈੱਕ ਖੋਹ ਲਏ ਸਨ | ਸੁਰਜੀਤ ਸਿੰਘ ਨੂੰ ਬਲੈਕਮੇਲ ਕਰਨ ਵਾਲੇ 4 ਦੋਸ਼ੀਆਂ ਸੁਭਾਨ ਉਰਫ ਸੋਨੂੰ ਪੁੱਤਰ ਪਿਆਰੇ ਲਾਲ ਵਾਸੀ ਵਾਰਡ ਨੰਬਰ 11 ਲੋਹੀਆਂ ਖ਼ਾਸ ਜ਼ਿਲ੍ਹਾ ਜਲੰਧਰ, ਮਨਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਮਹਿਰਾਜ ਵਾਲਾ ਥਾਣਾ ਲੋਹੀਆਂ ਜ਼ਿਲ੍ਹਾ ਜਲੰਧਰ ਹਾਲ ਵਾਸੀ ਲੋਹੀਆਂ ਜ਼ਿਲ੍ਹਾ ਜਲੰਧਰ, ਜਸਵਿੰਦਰ ਕੌਰ ਉਰਫ ਜੱਸੀ ਪਤਨੀ ਰੂਪਾ ਉਰਫ ਚੌਹਾਨ ਵਾਸੀ ਮੁਹੱਲਾ ਪੰਡੋਰੀ ਸੁਲਤਾਨਪੁਰ ਲੋਧੀ ਹਾਲ ਵਾਸੀ ਲੋਹੀਆਂ ਖ਼ਾਸ ਜ਼ਿਲ੍ਹਾ ਜਲੰਧਰ ਅਤੇ ਰੇਖਾ ਪਤਨੀ ਹਰਜਿੰਦਰ ਸਿੰਘ ਵਾਸੀ ਲੋਹੀਆਂ ਖ਼ਾਸ ਥਾਣਾ ਲੋਹੀਆ ਜ਼ਿਲ੍ਹਾ ਜਲੰਧਰ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਕਿਸੇ ਕਮਰੇ ਵਿਚ ਲਿਜਾਂਦੇ ਸਨ | ਜਿਥੇ ਇਹਨਾ ਪਹਿਲਾ ਹੀ ਇਕ ਮਹਿਲਾ ਬਠਾਈ ਹੁੰਦੀ ਹੈ ਜੋ ਔਰਤ ਆਪਣੇ ਅਤੇ ਗੁੰਮਰਾਹ ਕੀਤੇ ਵਿਅਕਤੀ ਦੇ ਕੱਪੜੇ ਉਤਾਰ ਦਿੰਦੀ ਹੈ | ਇਨ੍ਹਾਂ ਦੇ ਬਾਕੀ ਸਾਥੀ ਉਸ ਵਿਅਕਤੀ ਦੀ ਵੀਡੀਓ ਬਣਾ ਕੇ ਬਲੈਕ ਮੇਲ ਕਰਕੇ ਮੋਟੀ ਰਕਮ ਵਸੂਲਦੇ ਹਨ | ਹੁਣ ਤੱਕ ਇਸ ਗਰੋਹ ਦੇ 7 ਮੈਂਬਰ ਗਿ੍ਫ਼ਤਾਰ ਹੋ ਚੁੱਕੇ ਹਨ |
ਨਸ਼ੀਲੀਆਂ ਗੋਲੀਆਂ ਸਮੇਤ ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀ ਗਿ੍ਫ਼ਤਾਰ
ਕਪੂਰਥਲਾ, 13 ਅਪੈ੍ਰਲ (ਸਡਾਨਾ)-ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਏ. ਐਸ. ਆਈ. ਕੇਵਲ ਸਿੰਘ ਨੇ ਦਾਣਾ ਮੰਡੀ ਨੇੜੇ ਮੋਟਰਸਾਈਕਲ ਸਵਾਰ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਸੁਭਾਨਪੁਰ ਨੂੰ ਰੋਕ ਜਦੋਂ ਉਸ ਦੀ ਜਾਂਚ ਕੀਤੀ ਤਾਂ ਉਸ ਵਲੋਂ ਸੁੱਟੇ ਲਿਫ਼ਾਫ਼ੇ 'ਚੋਂ 750 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਜਿਸ ਤਹਿਤ ਉਕਤ ਵਿਅਕਤੀ ਵਿਰੁੱਧ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸੇ ਤਰ੍ਹਾਂ ਦੂਜੇ ਮਾਮਲੇ 'ਚ ਥਾਣਾ ਸਿਟੀ ਦੇ ਸਬ ਇੰਸਪੈਕਟਰ ਪਰਮਿੰਦਰਜੀਤ ਸਿੰਘ ਨੇ ਕਾਂਜਲੀ ਰੋਡ 'ਤੇ ਸੁਖਸਾਗਰ ਕਾਲੋਨੀ ਨੇੜੇ ਕਥਿਤ ਦੋਸ਼ੀ ਰਵੀ ਕੁਮਾਰ ਵਾਸੀ ਉੱਚਾ ਧੋੜਾ ਨੂੰ ਰੋਕ ਕੇ ਜਦੋਂ ਉਸਦੀ ਜਾਂਚ ਕੀਤੀ ਤਾਂ ਉਸ ਪਾਸੋਂ 120 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ | ਜਿਸ ਵਿਰੁੱਧ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਕੇਂਦਰੀ ਟੀਮ ਨੇ ਜ਼ਿਲ੍ਹੇ ਦੀ ਕਪੂਰਥਲਾ ਤੇ ਭੁਲੱਥ ਮੰਡੀਆਂ ਦਾ ਦੌਰਾ ਕਰਕੇ ਕਣਕ ਦੇ ਸੈਂਪਲ ਭਰੇ <br/> ਅਗਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਤਿੰਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।