28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਈ-ਰਿਕਸ਼ਾ ਨੂੰ ਅਣਪਛਾਤੇ ਵਾਹਨ ਵਲੋਂ ਮਾਰੀ ਟੱਕਰ, ਚਾਲਕ ਦੀ ਮੌਤ-ਤਿੰਨ ਮਹਿਲਾਵਾਂ ਜ਼ਖ਼ਮੀ <br/>

ਅਜੀਤ ਡੈਸਕ 14-04-2026
ਫਗਵਾੜਾ, 13 ਅਪੈ੍ਰਲ (ਹਰਜੋਤ ਸਿੰਘ ਚਾਨਾ)-ਇਥੇ ਜੀ. ਟੀ. ਰੋਡ 'ਤੇ ਜੇਸੀਟੀ ਮਿੱਲ ਦੇ ਸਾਹਮਣੇ ਇਕ ਈ-ਰਿਕਸ਼ਾ ਨੂੰ ਅਣਪਛਾਤੇ ਵਾਹਨ ਵਲੋਂ ਮਾਰੀ ਟੱਕਰ ਕਾਰਨ ਤਿੰਨ ਮਹਿਲਾਵਾਂ ਜ਼ਖ਼ਮੀ ਹੋ ਗਿਆ ਜਦਕਿ ਰਿਕਸ਼ਾ ਚਾਲਕ ਜ਼ਖ਼ਮੀ ਹੋਣ ਮਗਰੋਂ ਦਮ ਤੋੜ ਗਿਆ | ਜਾਣਕਾਰੀ ਮੁਤਾਬਿਕ ਉਕਤ ਸਵਾਰੀਆਂ ਈ. ਐਸ. ਆਈ. ਹਸਪਤਾਲ ਲਾਗੇ ਕੰਮ 'ਤੇ ਜਾ ਰਹੀਆਂ ਸਨ ਤਾਂ ਕੋਈ ਵਾਹਨ ਰਿਕਸ਼ਾ ਨੂੰ ਟੱਕਰ ਮਾਰ ਗਿਆ, ਜਿਸ ਕਾਰਨ ਚਾਲਕ ਵਿਸ਼ਨੂੰ ਭਗਵਤ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦਿੱਤਾ | ਜ਼ਖ਼ਮੀਆਂ 'ਚ ਵੀਰੋ, ਸਰੋਚ, ਮੀਨੂੰ ਸ਼ਾਮਿਲ ਹਨ, ਜਿਨ੍ਹਾਂ 'ਚੋਂ ਵੀਰੋ ਤੇ ਸਰੋਚ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਰੈੱਫ਼ਰ ਕਰ ਦਿੱਤਾ ਗਿਆ ਹੈ | ਐਸ. ਐਚ. ਓ. ਸਿਟੀ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਇਸ ਸੰਬੰਧ 'ਚ ਕੇਸ ਦਰਜ ਕਰ ਲਿਆ ਹੈ |

ਪਿਛਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਣੇ ਤਿੰਨ ਕਾਬੂ ਅਗਲੀ ਖ਼ਬਰ ਔਰਤਾਂ ਆਪਣੇ ਸੰਵਿਧਾਨਕ, ਮੌਲਿਕ ਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਹੋਣ-ਐਡਵੋਕੇਟ ਪਰਮਜੀਤ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।