27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕਿਸਾਨਾਂ ਦੀਆਂ ਮੋਟਰਾਂ ਨੂੰ ਬਿਜਲੀ ਦੇਣ ਦਾ ਸਮਾਂ ਤੜਕੇ 4 ਵਜੇ ਤੋਂ ਸਵੇਰੇ 9 ਵਜੇ ਤੱਕ ਕੀਤਾ ਜਾਵੇ-ਲਿੱਟਾਂ, ਬਾਠ

ਅਜੀਤ ਡੈਸਕ 14-04-2026
ਭੁਲੱਥ, 13 ਅਪ੍ਰੈਲ (ਮਨਜੀਤ ਸਿੰਘ ਰਤਨ)-ਜਸਬੀਰ ਸਿੰਘ ਲਿੱਟਾਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਸਰਬਜੀਤ ਸਿੰਘ ਬਾਠ ਵਲੋਂ ਪੈੱ੍ਰਸ ਨੋਟ ਜਾਰੀ ਕਰਦਿਆਂ ਕਿਹਾ ਗਿਆ ਕਿ ਪਾਵਰਕਾਮ ਵਲੋਂ ਕਿਸਾਨਾਂ ਦੀਆਂ ਮੋਟਰਾਂ ਨੂੰ ਬਿਜਲੀ ਅੱਧੀ ਰਾਤ ਡੇਢ ਵਜੇ ਤੋਂ ਸਾਢੇ ਪੰਜ ਵਜੇ ਤੱਕ ਦਿੱਤੀ ਜਾਂਦੀ ਹੈ | ਇਹ ਸਮਾਂ ਮੱਕੀ ਖ਼ਰਬੂਜ਼ਾ, ਹਦਵਾਣਾ, ਸਬਜ਼ੀਆਂ ਵੇਲਾਂ ਨੂੰ ਪਾਣੀ ਲਾਉਣ ਲਈ ਢੁਕਵਾਂ ਨਹੀਂ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਕਿਸਾਨਾਂ ਦੀ ਸਲਾਹ ਅਨੁਸਾਰ ਮੰਗ ਕਰਦੀ ਹੈ ਕਿ ਮੋਟਰਾਂ ਨੂੰ ਬਿਜਲੀ ਦੇਣ ਦਾ ਸਮਾਂ ਹਰ ਸਾਲ ਵਾਂਗ ਤੜਕੇ 4 ਵਜੇ ਤੋਂ ਸਵੇਰੇ 9 ਵਜੇ ਤੱਕ ਕੀਤਾ ਜਾਵੇ ਤਾਂ ਜੋ ਸਪਾਰਕਿੰਗ ਤੋਂ ਕਣਕਾਂ ਦਾ ਬਚਾ ਵੀ ਹੋ ਸਕੇ ਅਤੇ ਵੇਲਾਂ ਸਬਜ਼ੀਆਂ ਨੂੰ ਪਾਣੀ ਵੀ ਸਹੀ ਸਮੇਂ 'ਤੇ ਲੱਗ ਜਾਵੇ | ਉਨ੍ਹਾਂ ਕਿਹਾ ਕਿ ਹੁਣ ਚੱਲ ਰਿਹਾ ਡੇਢ ਵਜੇ ਵਾਲਾ ਸਮਾਂ ਵੇਲਾਂ ਨੂੰ ਸਬਜ਼ੀਆਂ ਨੂੰ ਪਾਣੀ ਦੇਣ ਲਈ ਢੁਕਵਾਂ ਨਹੀਂ ਅਤੇ ਜੇਕਰ ਇਸ ਸਮੇਂ ਬਿਜਲੀ ਦਾ ਸਹੀ ਉਪਯੋਗ ਨਹੀਂ ਹੁੰਦਾ ਤੇ ਕਿਸਾਨ ਦੀ ਫ਼ਸਲ ਸਬਜ਼ੀਆਂ ਨੂੰ ਨੁਕਸਾਨ ਹੋਵੇਗਾ ਅਤੇ ਆਰਥਿਕ ਮਾਰ ਪਵੇਗੀ |
ਪਿਛਲੀ ਖ਼ਬਰ ਐਫ. ਸੀ. ਆਈ. ਦੇ ਸਟੋਰ ਖਾਲੀ ਕਰਵਾਉਣ ਲਈ ਵਿਸ਼ੇਸ਼ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ-ਜਸਬੀਰ ਸਿੰਘ ਲਿੱਟਾਂ, ਨਾਨਕਪੁਰ... ਅਗਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਦੀਆਂ ਤਿੰਨ ਵਿਦਿਆਰਥਣਾਂ ਦੀ ਆਈ. ਸੀ. ਆਈ. ਸੀ. ਆਈ. ਬੈਂਕ ਵਲੋਂ ਨੌਕਰੀ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।