26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਐਸ. ਪੀ. ਐਸ. ਇੰਟਰਨੈਸ਼ਨਲ ਸਕੂਲ 'ਚ ਵਿਸਾਖੀ ਮੇਲਾ ਕਰਵਾਇਆ <br/>

ਅਜੀਤ ਡੈਸਕ 14-04-2026
ਬੇਗੋਵਾਲ, 13 ਅਪ੍ਰੈਲ (ਸੁਖਜਿੰਦਰ ਸਿੰਘ)-ਐਸ. ਪੀ. ਐਸ. ਇੰਟਰਨੈਸ਼ਨਲ ਸਕੂਲ ਬੇਗੋਵਾਲ 'ਚ ਸਕੂਲ ਦੇ ਐਮ. ਡੀ. ਡਾ. ਰਜਨੀਤ ਕੌਰ ਦੀ ਅਗਵਾਈ ਹੇਠ ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਮੇਲਾ ਕਰਵਾਇਆ | ਜਿਸ ਦੌਰਾਨ ਪਹਿਲੀ ਤੋਂ ਚੌਥੀ ਜਮਾਤ ਦੇ ਵਿਦਿਆਰਥੀਆ ਨੇ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ | ਪੰਜਵੀਂ ਤੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ ਕੀਤੀ, ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਭੰਗੜਾ ਕੀਤਾ ਗਿਆ, ਨੌਵੀਂ ਦੀ ਵਿਦਿਆਰਥਣ ਵਲੋਂ ਆਪਣੀ ਸਪੀਚ ਰਾਹੀਂ ਵਿਸਾਖੀ ਦੇ ਪਵਿੱਤਰ ਤਿਉਹਾਰ ਬਾਰੇ ਜਾਣਕਾਰੀ ਦਿੱਤੀ | ਕਿੰਡਰ ਗਾਰਡਨ ਦੇ ਬੱਚਿਆਂ ਨੇ ਸੋਹਣਾ ਭੰਗੜਾ ਪਾ ਕੇ ਇਸ ਪ੍ਰੋਗਰਾਮ 'ਚ ਚਾਰ ਚੰਨ ਲਗਾ ਦਿੱਤੇ | ਇਸ ਦੌਰਾਨ ਹੀ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਪੋਸ਼ਾਕਾਂ ਪਾ ਕੇ ਪ੍ਰੋਗਰਾਮ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੱਤਾ | ਇਸ ਤੋਂ ਇਲਾਵਾ ਸਕੂਲ ਵਿਚ ਅਰਜ਼ੀ ਦੁਕਾਨਾਂ ਬਣਾ ਕੇ ਪੂਰਾ ਮੇਲਾ ਦਿਖਾਇਆ ਗਿਆ | ਇਸ ਦੌਰਾਨ ਸਕੂਲ ਦੇ ਐਮ. ਡੀ. ਡਾ. ਰਜਨੀਤ ਕੌਰ ਨੇ ਖ਼ਾਲਸੇ ਦੇ ਸਾਜਨਾ ਦਿਵਸ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਖ਼ਾਲਸੇ ਦੀ ਸਾਜਨਾ ਕਰਕੇ ਕੌਮ ਨੂੰ ਇਕ ਨਵਾਂ ਰੂਪ ਦਿੱਤਾ | ਅਖੀਰ ਵਿਚ ਸਕੂਲ ਦੇ ਪਿ੍ੰਸੀਪਲ ਵਿਪੁਲ ਮਲਹੋਤਰਾ ਨੇ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ਼ ਨੂੰ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਪੜ੍ਹਾਈ ਦੇ ਨਾਲ ਨਾਲ ਸਾਨੂੰ ਧਾਰਮਿਕ ਵਿੱਦਿਆ ਦਾ ਵੀ ਗਿਆਨ ਲੈਣਾ ਬਹੁਤ ਜ਼ਰੂਰੀ ਹੈ |

ਪਿਛਲੀ ਖ਼ਬਰ ਹਲਕਾ ਸੁਲਤਾਨਪੁਰ ਲੋਧੀ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਦਰਜਨਾਂ ਪਰਿਵਾਰਾਂ ਵਲੋਂ ਸਮਰਥਨ ਅਗਲੀ ਖ਼ਬਰ ਫਗਵਾੜਾ ਦੀ ਨੰਨ੍ਹੀ ਬੱਚੀ ਨੇ ਇੰਡੀਆ ਬੁੱਕ ਆਫ ਰਿਕਾਰਡਜ਼ 'ਚ ਫਗਵਾੜਾ ਦੀ ਨੰਨ੍ਹੀ ਬੱਚੀ ਨੇ ਇੰਡੀਆ ਬੁੱਕ ਆਫ ਰਿਕਾਰਡਜ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।