18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਔਰਤ ਦੇ ਕੰਨਾਂ 'ਚੋਂ ਝਪਟ ਮਾਰ ਕੇ ਸੋਨੇ ਦੀਆਂ ਵਾਲੀਆਂ ਉਤਾਰ ਕੇ ਨੌਜਵਾਨ ਹੋਏ ਫ਼ਰਾਰ

ਅਜੀਤ ਡੈਸਕ 10-03-2026
ਭੁਲੱਥ, 9 ਮਾਰਚ (ਮਨਜੀਤ ਸਿੰਘ ਰਤਨ)-ਇਥੋਂ ਨਜ਼ਦੀਕੀ ਪਿੰਡ ਰਾਮਗੜ੍ਹ ਵਿਖੇ ਸੈਰ ਕਰਦੀ ਔਰਤਾਂ ਦੇ ਕੰਨਾਂ 'ਚੋਂ ਝਪਟਾ ਮਾਰ ਕੇ ਦੋ ਨੌਜਵਾਨ ਸੋਨੇ ਦੀਆ ਵਾਲੀਆਂ ਉਤਾਰ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਮਨਪ੍ਰੀਤ ਕੌਰ ਪਤਨੀ ਗੁਰਬਿੰਦਰ ਕੌਰ ਵਾਸੀ ਰਾਮਗੜ੍ਹ ਥਾਣਾ ਭੁਲੱਥ ਨੇ ਦੱਸਿਆ ਕਿ ਉਹ ਪਿੰਡ ਦੀਆਂ ਹੋਰ ਔਰਤਾਂ ਨਾਲ ਰੋਜ਼ਾਨਾ ਸ਼ਾਮ ਵਕਤ ਨਾਲ ਦੇ ਪਿੰਡ ਮਹਿਮਦਪੁਰ ਸੈਰ ਕਰਨ ਜਾਂਦੇ ਹਨ | ਇਸੇ ਤਰ੍ਹਾਂ ਬੀਤੇ ਦਿਨ ਸ਼ਾਮ ਵਕਤ ਕਰੀਬ 6 ਵਜੇ ਨਾਲ ਔਰਤਾਂ ਨਾਲ ਸੈਰ ਕਰਨ ਲਈ ਗੁਆਂਢੀ ਪਿੰਡ ਮਹਿਮਦਪੁਰ ਗਏ ਸੀ ਤਾਂ ਜਦੋਂ ਉੱਥੇ ਵਾਪਸ ਪਿੰਡ ਰਾਮਗੜ੍ਹ ਆ ਰਹੇ ਸੀ ਤਾਂ ਅਚਾਨਕ ਇਕ ਮੋਟਰਸਾਈਕਲ ਤੇ ਦੋ ਨੌਜਵਾਨ ਸਵਾਰ ਆਏ ਸਾਡੇ ਪਹਿਲਾਂ ਸਾਡੇ ਨਜ਼ਦੀਕ ਤੋਂ ਲੰਘ ਗਏ ਤੇ ਅੱਗਿਉਂ ਘੁੰਮ ਕੇ ਫਿਰ ਆ ਗਏ ਤਾਂ ਉਨ੍ਹਾਂ ਮੇਰੇ ਤੁਰਦੇ ਹੋਏ ਪਿੱਛੋਂ ਝਪਟਾ ਮਾਰੇ ਮੇਰੇ ਕੰਨਾਂ 'ਚ ਪਾਈਆਂ ਸੋਨੇ ਦੀਆਂ ਵਾਲੀਆ ਉਤਾਰ ਲਈਆਂ ਅਤੇ ਮੈਨੂੰ ਧੱਕਾ ਮਾਰ ਦਿੱਤਾ ਤੇ ਉਨ੍ਹਾਂ ਦੇ ਪਾਸ ਤੇਜ਼ਧਾਰ ਹਥਿਆਰ ਵੀ ਸਨ | ਮਨਪ੍ਰੀਤ ਕੌਰ ਨੇ ਦੱਸਿਆ ਮੇਰੇ ਦੋਨੋਂ ਕੰਨਾਂ ਵਿਚ ਦੋ-ਦੋ ਸੋਨੇ ਦੀਆਂ ਵਾਲੀਆਂ ਸਨ, ਜਿਨ੍ਹਾਂ 'ਚੋਂ ਤਿੰਨ ਉਨ੍ਹਾਂ ਲੁਟੇਰਿਆਂ ਵਲੋਂ ਝਪਟਾ ਮਾਰ ਕੇ ਲੁੱਟੀਆਂ ਗਈਆਂ | ਜਦੋਂ ਮੇਰੇ ਨਾਲ ਸੈਰ ਕਰਦੀਆਂ ਔਰਤਾਂ ਵਲੋਂ ਰੋਲਾਂ ਪਾਇਆ ਤਾਂ ਪਿੰਡ ਮਹਿਮਦਪੁਰ ਨੂੰ ਫ਼ਰਾਰ ਹੋ ਗਏ, ਜਦੋਂ ਸੀ. ਸੀ. ਟੀ. ਵੀ. ਕੈਮਰੇ ਦੇਖੇ ਤਾਂ ਪਤਾ ਲੱਗਾ ਕਿ ਪਿੰਡ ਸ਼ਾਦੀਪੁਰ ਨੂੰ ਫ਼ਰਾਰ ਹੋਏ ਹਨ | ਮਨਪ੍ਰੀਤ ਕੌਰ ਨੇ ਮੰਗ ਕੀਤੀ ਕਿ ਉਕਤ ਨੌਜਵਾਨ ਦੀ ਭਾਲ ਕਰਕੇ ਸਜ਼ਾ ਦਿੱਤੀ ਜਾਵੇ ਤੇ ਦਿਨ-ਦਿਹਾੜੇ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਿਆ ਜਾਵੇ |
ਨੰਬਰਦਾਰ ਯੂਨੀਅਨ ਵਲੋਂ ਸਨਮਾਨ ਸਮਾਗਮ ਅੱਜ
ਫਗਵਾੜਾ, 9 ਮਾਰਚ (ਚਾਨਾ)-ਨੰਬਰਦਾਰ ਯੂਨੀਅਨ ਫਗਵਾੜਾ ਵਲੋਂ ਮਹਿਲਾ ਦਿਵਸ ਮੌਕੇ ਕਈ ਮਹਿਲਾ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਲਦੇਵ ਕ੍ਰਿਸ਼ਨ ਤੇ ਸਰਬਜੀਤ ਸਿੰਘ ਚਾਨਾ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਨਗਰ ਨਿਗਮ ਦਫ਼ਤਰ ਵਿਖੇ ਏ. ਡੀ. ਸੀ. ਸ਼ਿਖਾ ਭਗਤ, ਐਸ. ਪੀ. ਮਾਧਵੀ ਸ਼ਰਮਾ, ਐਸ. ਐਚ. ਓ. ਸਦਰ ਸੋਨਮਦੀਪ ਕੌਰ ਤੇ ਸਤਨਾਮਪੁਰਾ ਅਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਜਾਵੇਗਾ |
ਪਿਛਲੀ ਖ਼ਬਰ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਸੰਬੰਧੀ ਸਮਾਗਮ ਅਗਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਅਸਮਿਤਾ ਲੀਗ ਅਧੀਨ ਅਥਲੈਟਿਕਸ ਮੁਕਾਬਲੇ ਆਯੋਜਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।