18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਭਾਕਿਯੂ ਕਾਦੀਆਂ ਨੇ ਮੰਗਾਂ ਸੰਬੰਧੀ ਦਿੱਤਾ ਐਸ. ਡੀ. ਐਮ. ਨੂੰ ਮੰਗ-ਪੱਤਰ

ਐਸ. ਡੀ. ਐਮ. ਭੁਲੱਥ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਵੱਡੀ ਗਿਣਤੀ ਵਿਚ ਕਿਸਾਨ | ਤਸਵੀਰ : ਮਨਜੀਤ ਸਟੂਡੀਓ <br/> 10-03-2026
ਭੁਲੱਥ, 9 ਮਾਰਚ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਤੇ ਬਲਾਕ ਭੁਲੱਥ ਦੇ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਐਸ. ਡੀ. ਐਮ. ਭੁਲੱਥ ਰੁਪਿੰਦਰ ਪਾਲ ਸਿੰਘ ਨੂੰ ਕਿਸਾਨੀ ਮੁਸ਼ਕਿਲਾਂ ਸੰਬੰਧੀ ਇਕ ਮੰਗ-ਪੱਤਰ ਦਿੱਤਾ ਗਿਆ, ਜਿਸ 'ਚ ਮੰਗ ਕੀਤੀ ਕਿ ਜੋ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਭੁਲੱਥ ਵਿਚ ਬਿਆਸ ਦਰਿਆ ਨੇ 2025 ਸਤੰਬਰ ਨੂੰ ਵੱਡੀ ਪੱਧਰ 'ਤੇ ਕਿਸਾਨਾਂ ਦੀਆਂ ਹੜ੍ਹਾਂ ਕਾਰਨ ਫ਼ਸਲਾਂ ਜਿਵੇਂ ਝੋਨਾ, ਕਮਾਦ, ਮੱਕੀ ਜਾਂ ਹੋਰ ਫ਼ਸਲਾਂ ਮਰ ਗਈਆਂ ਸਨ ਉਸ ਦਾ ਅਜੇ ਤੱਕ ਕਈ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ | ਉਹ ਪਟਵਾਰੀ ਤੇ ਤਹਿਸੀਲਦਾਰ ਨੂੰ ਬੁਲਾ ਕੇ ਸਾਰਾ ਜਾਇਜ਼ਾ ਲਿਆ ਜਾਵੇ ਤੇ ਬਾਕੀ ਮੁਆਵਜ਼ਾ ਦਿਵਾਇਆ ਜਾਵੇ | ਉਨ੍ਹਾਂ ਕਿਹਾ ਕਿ ਭੁਲੱਥ ਤਹਿਸੀਲ ਦੀਆਂ ਸੜਕਾਂ ਵੱਡੀ ਪੱਧਰ 'ਤੇ ਟੁੱਟੀਆਂ ਪਈਆਂ ਹਨ ਅਤੇ ਭੁਲੱਥ ਸ਼ਹਿਰ ਦਾ ਸੀਵਰੇਜ ਦਾ ਬੁਰਾ ਹਾਲ ਹੈ | ਪਿੰਡ ਲਿਟਾਂ ਦੀ ਫਿਰਨੀ 'ਚ ਸੀਵਰੇਜ ਪਾਉਣ ਨਾਲ ਲੁੱਕ ਵਾਲੀ ਸੜਕ ਟੁੱਟੀ ਨੂੰ ਤਿੰਨ ਸਾਲ ਹੋ ਗਏ ਹਨ | ਉਸ ਨੂੰ ਮੁਰੰਮਤ ਕਰਕੇ ਲੁੱਕ ਪਵਾਈ ਜਾਵੇ ਅਤੇ ਪਿੰਡ ਲਿੱਟਾਂ ਤੋਂ ਮਾਨਾ ਤਲਵੰਡੀ ਸੜਕ ਤੇ ਡਰੇਨ ਤੋਂ ਛੋਟੀ ਪੁਲੀ ਬਣੀ ਹੈ ਉਹ ਟੁੱਟ ਚੁੱਕੀ ਹੈ ਅਤੇ ਰਾਹਗੀਰਾਂ ਨੂੰ ਲੰਘਣ ਵਾਲਿਆਂ ਲਈ ਵੱਡਾ ਖਤਰਾ ਬਣਿਆ ਰਹਿੰਦਾ ਹੈ | ਤਹਿਸੀਲ ਵਿਚ ਇਕ ਹੀ ਨਾਇਬ ਤਹਿਸੀਲਦਾਰ ਹੈ ਅਤੇ ਇਕ ਹੀ ਕਾਨੂੰਗੋ ਹੈ | ਲੋਕਾਂ ਦਾ ਕੰਮ ਨਹੀਂ ਹੋ ਰਿਹਾ ਉਸ ਜਗਾ ਕੋਈ ਹੋਰ ਕਾਨੂੰਗੋ ਲਿਆਂਦਾ ਜਾਵੇ ਅਤੇ ਘੱਟੋ ਘੱਟ ਦੋ ਕਾਨੂੰਗੋ ਦੀ ਡਿਊਟੀ ਪੂਰੀ ਕੀਤੀ ਜਾਵੇ | ਪਟਵਾਰੀਆਂ ਦੀ ਘਾਟ ਹੋਣ ਕਰਕੇ ਕੋਈ ਕਿਸਾਨਾਂ ਦਾ ਕੰਮ ਨਹੀਂ ਹੋ ਰਿਹਾ ਤੇ ਉਨ੍ਹਾਂ ਦੀ ਖੱਜਲ ਖ਼ੁਆਰੀ ਹੁੰਦੀ ਹੈ ਅਤੇ ਵੱਡਾ ਭਿ੍ਸ਼ਟਾਚਾਰ ਹੋ ਰਿਹਾ ਹੈ ਇਸ 'ਤੇ ਨਿਗਰਾਨੀ ਕੀਤੀ ਜਾਵੇ | ਜੋ ਆਰਜ਼ੀ ਨਵੀਸ ਜਾਂ ਹੋਰ ਦਰਖਾਸਤ ਲਿਖਦੇ ਹਨ ਉਹ ਵੀ ਵੱਧ ਪੈਸੇ ਲੈ ਕੇ ਲੁੱਟਦੇ ਹਨ ਉਨ੍ਹਾਂ ਨੂੰ ਬੁਲਾ ਕੇ ਜੋ ਰੇਟ ਸਰਕਾਰੀ ਹਨ ਉਹ ਕੰਧ ਉੱਪਰ ਲਿਖਿਆ ਜਾਵੇ ਅਤੇ ਉਸ ਉੱਪਰ ਉਹ ਅਮਲ ਕਰਨ ਨਹੀਂ ਤੇ ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾਣ | ਤਹਿਸੀਲ ਵਿਚ ਸਫ਼ਾਈ ਦੀ ਬਹੁਤ ਵੱਡੀ ਘਾਟ ਹੈ | ਹਰ ਰੋਜ਼ ਸਫ਼ਾਈ ਵਾਲਾ ਕਰਮਚਾਰੀ ਰੱਖਿਆ ਜਾਵੇ ਕਿਉਂਕਿ ਲੋਕ ਪਹਿਲਾਂ ਹੀ ਬਿਮਾਰੀਆਂ ਨਾਲ ਜੂਝ ਰਹੇ ਹਨ | ਇਸ ਮੌਕੇ ਗੁਰਦੇਵ ਸਿੰਘ ਖੱਸਣ, ਬਲਵੀਰ ਸਿੰਘ ਖੱਸਣ, ਲਖਵਿੰਦਰ ਸਿੰਘ ਖੱਸਣ, ਬਲਵਿੰਦਰ ਸਿੰਘ ਖੱਸਣ, ਗੁਰਵਿੰਦਰ ਸਿੰਘ ਮਿੰਟੂ ਲਿਟਾਂ, ਨਰਿੰਦਰ ਸਿੰਘ ਬਾਜਵਾ ਲਿਟਾਂ, ਨਰਿੰਦਰ ਸਿੰਘ ਚੀਮਾ ਲਿਟਾਂ, ਗੁਰਸੇਵਕ ਸਿੰਘ ਲਿਟਾਂ, ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ, ਜੋਗਿੰਦਰ ਸਿੰਘ ਬਾਗੜੀਆਂ ਜ਼ਿਲ੍ਹਾ ਮੀਤ ਪ੍ਰਧਾਨ, ਗੁਲਜ਼ਾਰ ਸਿੰਘ ਇੰਸਪੈਕਟਰ ਖੱਸਣ, ਜਸਵਿੰਦਰ ਸਿੰਘ ਪੰਨੂ ਖੱਸਣ, ਮਲਕੀਤ ਸਿੰਘ ਚੀਮਾ ਕਮਰਾਏ, ਪਰਮਜੀਤ ਸਿੰਘ ਸਕੱਤਰ ਬਲਾਕ ਕਮਰਾਏ, ਬਲਵਿੰਦਰ ਸਿੰਘ ਕਮਰਾਏ, ਜਰਨੈਲ ਸਿੰਘ ਕਮਰਾਏ, ਗੁਰਦੇਵ ਸਿੰਘ ਹੈਪੀ ਕਮਰਾਏ, ਕਰਮ ਸਿੰਘ ਮਾਨਾ ਤਲਵੰਡੀ, ਮਹਿੰਦਰ ਸਿੰਘ ਬਾਗੜੀਆਂ, ਕਾਬਲ ਸਿੰਘ ਬਾਗੜੀਆਂ, ਮਾਸਟਰ ਕਮਲਜੀਤ ਮੰਨਣ ਭੁਲੱਥ ਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਆਮ ਵਿਅਕਤੀ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ-ਪਿ੍ਆਂਕ ਕਾਨੂੰਗੋ... ਅਗਲੀ ਖ਼ਬਰ ਲੁੱਟ-ਖੋਹ ਦੀ ਝੂਠੀ ਕਹਾਣੀ ਬਣਾ ਕੇ ਕੁਲੈਕਸ਼ਨ ਕੀਤੀ ਰਕਮ ਗਬਨ ਕਰਨ ਵਾਲੇ 2 ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।