30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਦਾਜ-ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਕੁੱਟਮਾਰ ਕਰਨ ਸੰਬੰਧੀ ਦੋ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 06-03-2026
ਫਗਵਾੜਾ, 5 ਮਾਰਚ (ਚਾਨਾ)- ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਕੁੱਟਮਾਰ ਕਰਨ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਕ੍ਰਿਤਿਕਾ ਪੁੱਤਰੀ ਰਾਜਿੰਦਰ ਕੁਮਾਰ ਵਾਸੀ ਬਸੰਤ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਪੁਲਕਿਤ ਪਲਿਆਲ ਤੇ ਸਹੁਰਾ ਸਰਵਣ ਕੁਮਾਰ ਨਿਊਜ਼ੀਲੈਂਡ ਵਲੋਂ ਇੱਕ ਸਲਾਹ ਹੋ ਕੇ ਦਾਜ ਦਹੇਜ ਤੇ ਸੋਨੇ ਦੇ ਗਹਿਣੇ ਲੈ ਕੇ ਆਉਣ ਲਈ ਤੰਗ ਪ੍ਰੇਸ਼ਾਨ ਕਰਨ, ਕੁੱਟਮਾਰ ਕਰਨ ਤੇ ਸਾਜ਼ਿਸ਼ ਤਹਿਤ ਉਸ ਨੂੰ ਨਿਊਜ਼ੀਲੈਂਡ ਤੋਂ ਵਾਪਸ ਭਾਰਤ ਭੇਜਣ 'ਤੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਿਸ ਸਬੰਧ 'ਚ ਪੁਲਿਸ ਨੇ ਪੁਲਕਿਤ ਪਲਿਆਲ ਪੁੱਤਰ ਸਰਵਣ ਕੁਮਾਰ ਤੇ ਸਰਵਣ ਕੁਮਾਰ ਹਾਲ ਵਾਸੀ ਅਰਾਨ ਸਟਰੀਟ ਐਵੋਨਡੇਲ ਆਕਲੈਂਡ ਨਿਊਜ਼ੀਲੈਂਡ ਤਹਿਤ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਬਹੁਸੰਮਤੀ ਹੋਣ ਕਾਰਨ ਕਾਂਗਰਸ ਪੰਚਾਇਤ ਸੰਮਤੀ ਕਪੂਰਥਲਾ 'ਤੇ ਕਬਜ਼ਾ ਕਰਨ 'ਚ ਸਫ਼ਲ ਰਹੀ ਅਗਲੀ ਖ਼ਬਰ ਹੋਲੀ ਦੇ ਤਿਉਹਾਰ ਦੀ ਆੜ 'ਚ ਨੌਜਵਾਨਾਂ ਨੇ ਕੀਤੀ ਹੁੱਲੜਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।