21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੈਰੀਪੁਰ ਦੇ ਫੁੱਟਬਾਲ ਟੂਰਨਾਮੈਂਟ 'ਚ ਆਲ ਓਪਨ ਵਰਗ 'ਚ ਮੇਜ਼ਬਾਨ ਟੀਮ ਦਾ ਕਬਜ਼ਾ <br/>

ਮੈਰੀਪੁਰ ਵਿਖੇ ਕਲੱਬ ਨੂੰ ਆਰਥਿਕ ਮਦਦ ਭੇਟ ਕਰਦੇ ਹੋਏ ਧਰਮ ਸਿੰਘ ਖਿੰਡਾ ਤੇ ਨਾਲ ਹਨ ਸੈਸ਼ਨ ਜੱਜ ਜਗਦੀਪ ਸਿੰਘ ਮਹਿਰੋਕ, ਡਾ. ਸੰਦੀਪ ਸਿੰਘ ਕੌੜਾ, ਅਜਮੇਰ ਸਿੰਘ ਰਾਣਾ ਤੇ ਹੋਰ | (ਸੱਜੇ) ਟੂਰਨਾਮੈਂਟ ਦੌਰਾਨ ਧਰਮ ਸਿੰਘ ਖਿੰਡਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਸੈਸ਼ਨ ਜੱਜ ਜਗਦੀਪ ਸਿੰਘ ਮਹਿਰੋਕ, ਡਾ. ਸੰਦੀਪ ਕੌੜਾ, ਬਲਜਿੰਦਰ ਸਿੰਘ ਧੰਜੂ, ਅਜਮੇਰ ਸਿੰਘ ਰਾਣਾ ਤੇ ਹੋਰ | ਤਸਵੀਰ: ਦਿਲਬਾਗ ਸਿੰਘ ਝੰਡ <br/> 24-02-2026
ਡਡਵਿੰਡੀ, 23 ਫਰਵਰੀ (ਦਿਲਬਾਗ ਸਿੰਘ ਝੰਡ)- ਬਾਬਾ ਦੀਪ ਸਿੰਘ ਫੁੱਟਬਾਲ ਕਲੱਬ ਮੈਰੀਪੁਰ ਵੱਲੋਂ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਜਾ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦੌਰਾਨ ਆਲ ਓਪਨ ਤੇ ਅੰਡਰ 17 ਸਾਲ ਉਮਰ ਵਰਗ ਦੀਆਂ ਟੀਮਾਂ ਦੇ ਦਿਲ ਖਿਚਵੇਂ ਮੁਕਾਬਲੇ ਕਰਵਾਏ ਗਏ | ਟੂਰਨਾਮੈਂਟ ਦੇ ਅਖੀਰਲੇ ਦਿਨ ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਤੇ ਉੱਘੇ ਸਮਾਜ ਸੇਵਕ ਧਰਮ ਸਿੰਘ ਖਿੰਡਾ, ਸੈਸ਼ਨ ਜੱਜ ਜਗਦੀਪ ਸਿੰਘ ਮਹਿਰੋਕ, ਊਧਮ ਸਿੰਘ ਸ਼ਹੀਦ ਸਕਿੱਲ ਯੂਨੀਵਰਸਿਟੀ ਦੇ ਫਾਉਂਡਰ ਚਾਂਸਲਰ ਡਾ. ਸੰਦੀਪ ਸਿੰਘ ਕੌੜਾ, ਏਮਜ਼ ਬਠਿੰਡਾ ਦੇ ਡਾ. ਕਵਲਜੀਤ ਸਿੰਘ ਕੌੜਾ ਅਤੇ ਬਲਜਿੰਦਰ ਸਿੰਘ ਧੰਜੂ ਉਚੇਚੇ ਤੌਰ 'ਤੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਲਈ ਤਸ਼ਰੀਫ਼ ਲਿਆਏ | ਇਸ ਮੌਕੇ ਉੱਘੇ ਖੇਡ ਪ੍ਰਮੋਟਰ ਧਰਮ ਸਿੰਘ ਖਿੰਡਾ ਵੱਲੋਂ ਬਾਬਾ ਦੀਪ ਸਿੰਘ ਫੁੱਟਬਾਲ ਕਲੱਬ ਨੂੰ 51 ਹਜ਼ਾਰ ਰੁਪਏ ਭੇਟ ਕਰ ਕੇ ਟੂਰਨਾਮੈਂਟ 'ਚ ਯੋਗਦਾਨ ਪਾਇਆ | ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨਾਂ ਨੇ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਤੰਦਰੁਸਤ ਤੇ ਰਿਸ਼ਟ ਪੁਸ਼ਟ ਰੱਖਦੀਆਂ ਹਨ ਉੱਥੇ ਸਾਨੂੰ ਇਹ ਜਾਣਨਾ ਸਿਖਾਉਂਦੀਆਂ ਹਨ ਕਿ ਮੁਕਾਬਲੇ ਵਿਚ ਹਾਰਨ ਤੋਂ ਬਾਅਦ ਵੀ ਜ਼ਿੰਦਗੀ ਦੇ ਪੜਾਵਾਂ ਨੂੰ ਮਜ਼ਬੂਤੀ ਨਾਲ ਕਿਵੇਂ ਅੱਗੇ ਵਧਾਉਣਾ ਹੈ | ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਅੰਦਰ ਅਨੁਸ਼ਾਸਨ, ਭਾਈਚਾਰਕ ਸਾਂਝ ਤੇ ਸਹਿਯੋਗ ਦੀ ਭਾਵਨਾ ਪੈਦਾ ਕਰਦੀਆਂ ਹਨ | ਟੂਰਨਾਮੈਂਟ ਦੌਰਾਨ ਕਰਵਾਏ ਗਏ ਆਲ ਓਪਨ ਵਰਗ ਦੇ ਮੁਕਾਬਲਿਆਂ ਵਿਚ ਬਾਬਾ ਦੀਪ ਸਿੰਘ ਫੁੱਟਬਾਲ ਕਲੱਬ ਮੈਰੀਪੁਰ ਦੀ ਟੀਮ ਨੇ ਗੋਲਡ ਕੱਪ 'ਤੇ ਕਬਜ਼ਾ ਕੀਤਾ ਜਦਕਿ ਦੂਜਾ ਸਥਾਨ ਡਡਵਿੰਡੀ ਦੀ ਟੀਮ ਨੇ ਹਾਸਲ ਕੀਤਾ | ਪ੍ਰਬੰਧਕ ਕਮੇਟੀ ਵੱਲੋਂ ਨਟਰਾਜ ਸਿੰਘ ਕੈਨੇਡਾ ਅਤੇ ਹਰਨੇਕ ਸਿੰਘ ਨੇਕਾ ਯੂ.ਕੇ. ਵੱਲੋਂ ਭੇਜਿਆ ਕ੍ਰਮਵਾਰ 41 ਹਜ਼ਾਰ ਤੇ 31 ਹਜ਼ਾਰ ਰੁਪਏ ਦਾ ਨਗਦ ਇਨਾਮ ਤੇ ਸੁੰਦਰ ਟਰਾਫ਼ੀਆਂ ਦੇ ਕੇ ਪਹਿਲੇ ਤੇ ਦੂਜੇ ਦਰਜੇ 'ਤੇ ਆਉਣ ਵਾਲੀਆਂ ਟੀਮਾਂ ਨੂੰ ਸਨਮਾਨਿਤ ਕੀਤਾ | ਇਸੇ ਤਰ੍ਹਾਂ ਅੰਡਰ 17 ਸਾਲ ਵਰਗ ਦੇ ਮੁਕਾਬਲਿਆਂ ਵਿਚ ਕਾਲਾ ਸੰਘਿਆਂ ਦੀ ਟੀਮ ਨੇ ਪਹਿਲਾ ਤੇ ਮੈਰੀਪੁਰ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ ਜਿਨ੍ਹਾਂ ਨੂੰ ਪ੍ਰਬੰਧਕਾਂ ਵੱਲੋਂ 3100 ਤੇ 2100 ਰੁਪਏ ਦੇ ਇਨਾਮ ਨਾਲ ਨਿਵਾਜਿਆ ਗਿਆ | ਅੰਤ ਵਿਚ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨਾਂ ਤੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੈਸ਼ਨ ਜੱਜ ਜਗਦੀਪ ਸਿੰਘ ਮਹਿਰੋਕ, ਧਰਮ ਸਿੰਘ ਖਿੰਡਾ ਯੂਐਸਏ, ਡਾ. ਸੰਦੀਪ ਸਿੰਘ ਕੌੜਾ, ਡਾ. ਕਮਲਜੀਤ ਸਿੰਘ ਕੌੜਾ, ਬਲਜਿੰਦਰ ਸਿੰਘ ਧੰਜੂ , ਪੱਤਰਕਾਰ ਜਗਦੀਪ ਥਿੰਦ, ਅਜਮੇਰ ਸਿੰਘ ਰਾਣਾ ਖਿੰਡਾ, ਜਗਦੀਪ ਸਿੰਘ, ਸਨੀ ਮੈਰੀਪੁਰ, ਮਨੀ ਸੈਕਟਰੀ, ਹਿਰਦੇ ਖਿੰਡਾ, ਹੈਪੀ ਸੈਕਟਰੀ, ਹਰਮਨਜੋਤ ਸਿੰਘ ਖਿੰਡਾ, ਗੁਲਜਾਰ ਸਿੰਘ, ਤੇਜਵੰਤ ਸਿੰਘ, ਕਮਲਜੀਤ ਸਿੰਘ ਖਿੰਡਾ, ਅਮਰਜੀਤ ਸਿੰਘ ਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਚੰਨਪ੍ਰੀਤ ਮੈਮੋਰੀਅਲ ਹਸਪਤਾਲ ਵਲੋਂ ਮੈਡੀਕਲ ਕੈਂਪ 15 ਮਾਰਚ ਨੂੰ ਅਗਲੀ ਖ਼ਬਰ ਸੰਤ ਬਾਬਾ ਕੇਵਲ ਸਿੰਘ ਰੋਹੀ ਵਾਲਿਆਂ ਦੀ 45ਵੀਂ ਬਰਸੀ ਸੰਬੰਧੀ ਗੁਰਦੁਆਰਾ ਸੰਤਪੁਰਾ 'ਚ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।