21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਵਿਧਾਇਕ ਖਹਿਰਾ ਦੇ ਘਰ 'ਤੇ ਪੀਲਾ ਪੰਜਾ ਚਲਾਉਣਾ ਬਹੁਤ ਹੀ ਨਿੰਦਣਯੋਗ- ਤੱਖਰ <br/>

ਅਜੀਤ ਡੈਸਕ 24-02-2026
ਭੁਲੱਥ, 23 ਫਰਵਰੀ (ਮਨਜੀਤ ਸਿੰਘ ਰਤਨ)- ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ 'ਤੇ ਪੀਲਾ ਪੰਜਾ ਚਲਾਉਣਾ ਬਹੁਤ ਹੀ ਘਟੀਆ ਤੇ ਨਿੰਦਣਯੋਗ ਗੱਲ ਹੈ | ਇਹ ਪ੍ਰਗਟਾਵਾ ਭੁਲੱਥ ਤੋਂ ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ ਨੇ ਇੱਕ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਜਿਹੜੀਆਂ ਇਹ ਨਵੀਆਂ ਨਵੀਆਂ ਪਿਰਤਾਂ ਪਾ ਰਹੀ ਹੈ ਉਹ ਸਮਾਜ ਵਾਸਤੇ ਬਹੁਤ ਮਾੜੀਆਂ ਹਨ | ਜੇਕਰ ਕੋਈ ਕਾਰਵਾਈ ਕਰਨੀ ਹੀ ਸੀ ਤਾਂ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤਾ ਜਾਣਾ ਚਾਹੀਦਾ ਸੀ | ਨਾ ਤਾਂ ਪਹਿਲਾਂ ਕੋਈ ਨੋਟਿਸ ਦਿੱਤਾ ਨਾ ਹੀ ਸੂਚਿਤ ਕੀਤਾ ਗਿਆ, ਜਦਕਿ ਪਿੰਡ ਦੀ ਪੰਚਾਇਤ ਵੀ ਉਨ੍ਹਾਂ ਦੇ ਹੱਕ 'ਚ ਬੋਲਦੀ ਹੈ | ਦੂਜੀ ਗੱਲ ਕਿ ਲਾਲ ਲਕੀਰ ਦੇ ਅੰਦਰ ਦਾ ਰਿਕਾਰਡ ਹੀ ਕਿਸੇ ਕੋਲ ਨਹੀਂ ਹੈ ਕਿ ਕੀਹਦੀ ਜਗ੍ਹਾ ਕੀਹਦੀ ਨਹੀਂ ਹੈ | ਇਸ ਤਰ੍ਹਾਂ ਤੇ ਪਿੰਡ ਵਿਚ ਜਿਹੜਾ ਮਰਜ਼ੀ ਜਿਸ ਦਾ ਮਰਜ਼ੀ ਘਰ ਢਾਹ ਦਿਓ | ਇਹ ਇੱਕ ਬਹੁਤ ਘਟੀਆ ਬੜੀ ਸ਼ਰਮਨਾਕ ਗੱਲ ਹੈ |

ਪਿਛਲੀ ਖ਼ਬਰ ਸੰਤ ਬਾਬਾ ਕੇਵਲ ਸਿੰਘ ਰੋਹੀ ਵਾਲਿਆਂ ਦੀ 45ਵੀਂ ਬਰਸੀ ਸੰਬੰਧੀ ਗੁਰਦੁਆਰਾ ਸੰਤਪੁਰਾ 'ਚ ਸਮਾਗਮ ਅਗਲੀ ਖ਼ਬਰ ਅਜੋਕੇ ਯੁੱਗ ਅੰਦਰ ਸੰਤਾਂ ਮਹਾਂਪੁਰਸ਼ਾਂ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ-ਬੀਬੀ ਜਗੀਰ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।