21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਖਹਿਰਾ ਖ਼ਿਲਾਫ਼ ਹੋਈ ਕਾਰਵਾਈ 'ਤੇ ਬੋਲੇ ਗੋਰਾ ਗਿੱਲ, 'ਜੈਸਾ ਕਰੋਗੇ ਵੈਸਾ ਭਰੋਗੇ' <br/>

ਅਜੀਤ ਡੈਸਕ 24-02-2026
ਨਡਾਲਾ, 23 ਫਰਵਰੀ (ਰਘਬਿੰਦਰ ਸਿੰਘ)- ਪਿੰਡ ਰਾਮਗੜ੍ਹ ਵਿਖੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਹੋਈ ਕਾਰਵਾਈ 'ਤੇ ਭੁਲੱਥ ਤੋਂ ਭਾਜਪਾ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਗੋਰਾ ਗਿੱਲ ਨੇ ਬੋਲਦਿਆਂ ਆਖਿਆ ਕਿ ਪ੍ਰਮਾਤਮਾ ਨੇ ਅੱਜ ਮੇਰੇ ਨਾਲ ਇਨਸਾਫ਼ ਕੀਤਾ ਹੈ ਤੇ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ ਹੈ | ਗੋਰਾ ਗਿੱਲ ਨੇ ਆਖਿਆ ਕਿ ਜਿਹੜੇ ਲੋਕ ਧੱਕਾ, ਸ਼ਿਕਾਇਤਾਂ ਕਰਨ ਦੇ ਆਦੀ ਹੋਣ ਤੇ ਸਾਜ਼ਿਸ਼ਾਂ ਕਰਕੇ ਲੋਕਾਂ ਦੇ ਘਰ ਢਾਹੁਣ, ਅੱਜ ਆਪਣਾ ਘਰ ਢਹਿੰਦਿਆਂ ਵੇਖ ਕੇ ਹੁਣ ਦੁਖੀ ਕਿਉਂ ਹਨ | ਗੋਰਾ ਗਿੱਲ ਨੇ ਆਖਿਆ ਕਿ ਕਿਸੇ ਦਿਨ ਖਹਿਰਾ ਦੀ ਸ਼ਿਕਾਇਤ 'ਤੇ ਮੇਰੀ ਪੰਡੋਰੀ ਵਾਲੀ ਰਿਹਾਇਸ਼ 'ਤੇ ਪੀਲਾ ਪੰਜਾ ਚੱਲਿਆ ਸੀ ਤੇ ਅੱਜ ਰੱਬ ਨੇ ਮੇਰੇ ਨਾਲ ਇਨਸਾਫ਼ ਕੀਤਾ ਹੈ | ਗਿੱਲ ਨੇ ਆਖਿਆ ਕਿ ਮੈਂ ਸਿਰਫ਼ ਯਾਦ ਹੀ ਕਰਾਇਆ ਹੈ ਕਿ ਜੈਸਾ ਕਰੋਗੇ, ਵੈਸਾ ਭਰੋਗੇ |

ਪਿਛਲੀ ਖ਼ਬਰ ਐੱਸ.ਐੱਸ.ਪੀ. ਸਾਹਬ, ਕੁਝ ਪੁਲਿਸ ਮੁਲਾਜ਼ਮ ਸਾਡੇ ਚੌਕੀਆਂ ਥਾਣਿਆਂ ਨੂੰ ਵੀ ਦੇ ਜਾਓ... <br/> ਅਗਲੀ ਖ਼ਬਰ ਬਾਰ ਐਸੋਸੀਏਸ਼ਨ ਨੇ ਰੱਖਿਆ 'ਨੋ ਵਰਕ ਡੇਅ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।