ਕਪੂਰਥਲਾ, 19 ਫਰਵਰੀ (ਵਿ.ਪ੍ਰ.)- ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ 28 ਫਰਵਰੀ ਨੂੰ ਸਾਇੰਸ ਸਿਟੀ ਵਿਚ ਸਾਲਾਨਾ ਫਲਾਵਰ ਸ਼ੋਅ ਕਰਵਾਇਆ ਜਾ ਰਿਹਾ ਹੈ, ਇਸ ਸ਼ੋਅ ਦੌਰਾਨ ਲੋਕਾਂ ਨੂੰ ਫੁੱਲਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ਨੀ ਕੁਮਾਰ ਮੈਨੇਜਰ (ਲੋਕ ਸੰਪਰਕ) ਸਾਇੰਸ ਸਿਟੀ ਨੇ ਦੱਸਿਆ ਕਿ ਸ਼ੋਅ ਵਿਚ ਰੰਗ ਬਿਰੰਗੇ ਵਿਦੇਸ਼ੀ ਫੁੱਲਾਂ ਦੇ ਨਾਲ-ਨਾਲ ਰਵਾਇਤੀ ਫ਼ੁਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ |