15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਪਿੰਡ ਪਾਂਸ਼ਟਾ ਵਿਖੇ ਭੇਦਭਰੇ ਹਾਲਾਤ 'ਚ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਅਜੀਤ ਡੈਸਕ 20-02-2026
ਫਗਵਾੜਾ, 19 ਫਰਵਰੀ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਿੰਡ ਪਾਂਸ਼ਟਾ ਵਿਖੇ ਇੱਕ ਨੌਜਵਾਨ ਵਲੋਂ ਭੇਦਭਰੇ ਹਾਲਾਤ 'ਚ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ | ਮਿ੍ਤਕ ਦੀ ਪਹਿਚਾਣ ਅੰਮਿ੍ਤਪਾਲ ਸਿੰਘ (32) ਪੁੱਤਰ ਅਜੀਤ ਸਿੰਘ ਵਾਸੀ ਪਾਂਸ਼ਟ ਵਜੋਂ ਹੋਈ ਹੈ | ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ | ਮਿ੍ਤਕ ਦੀ ਭੈਣ ਕਿਰਨਜੀਤ ਨੇ ਦੱਸਿਆ ਕਿ ਕਰੀਬ ਅੱਠ ਮਹੀਨੇ ਪਹਿਲਾਂ ਉਸ ਦੇ ਭਰਾ ਅੰਮਿ੍ਤਪਾਲ ਦਾ ਵਿਆਹ ਹੋਇਆ ਸੀ | ਉਸ ਨੇ ਦੱਸਿਆ ਕਿ ਭਰਾ ਤੇ ਭਾਬੀ 'ਚ ਅਕਸਰ ਘਰੇਲੂ ਝਗੜੇ ਹੁੰਦੇ ਰਹਿੰਦੇ ਸਨ | ਬੀਤੇ ਬੁੱਧਵਾਰ ਦੋਹਾਂ 'ਚ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਸ ਦੀ ਭਾਬੀ ਆਪਣੇ ਪੇਕੇ ਚੱਲੇ ਗਈ ਤੇ ਸਾਮਾਨ ਵੀ ਲੈ ਗਈ | ਕਿਰਨਜੀਤ ਮੁਤਾਬਿਕ ਉਹ ਸਾਰੀ ਰਾਤ ਆਪਣੇ ਭਰਾ ਦੇ ਕਮਰੇ 'ਚ ਉਸ ਦੇ ਨਾਲ ਬੈਠੀ ਰਹੀ ਪਰ ਉਸ ਦੇ ਕਹਿਣ 'ਤੇ ਉਹ ਘਰ ਦੇ ਹੇਠਲੇ ਹਿੱਸੇ 'ਚ ਜਾ ਕੇ ਸੌਂ ਗਈ | ਅੱਜ ਸਵੇਰੇ ਕਰੀਬ 7 ਵਜੇ ਜਦੋਂ ਉਹ ਆਪਣੇ ਭਰਾ ਨੂੰ ਚਾਹ ਦੇਣ ਲਈ ਕਮਰੇ 'ਚ ਗਈ ਤਾਂ ਦੇਖਿਆ ਕਿ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ | ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਦੀ ਸਰਪੰਚ ਤੇ ਹੋਰ ਪਿੰਡ ਵਾਸੀ ਮੌਕੇ 'ਤੇ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਮਿ੍ਤਕ ਅੰਮਿ੍ਤਪਾਲ ਪੰਜ ਭੈਣਾਂ ਦਾ ਇਕੱਲਾ ਭਰਾ ਸੀ | ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ |
ਪਿਛਲੀ ਖ਼ਬਰ ਸੁਲਤਾਨਪੁਰ ਲੋਧੀ-ਕਪੂਰਥਲਾ ਮਾਰਗ 'ਤੇ ਕਾਰ ਨੂੰ ਲੱਗੀ ਅੱਗ ਜਾਨੀ ਨੁਕਸਾਨ ਤੋਂ ਬਚਾਅ ਅਗਲੀ ਖ਼ਬਰ ਤਰਨ ਤਾਰਨ ਦੇ ਅਕਾਲੀ ਆਗੂਆਂ ਵਲੋਂ ਝਬਾਲ ਪਹੁੰਚਣ 'ਤੇ ਕੰਚਨਪ੍ਰੀਤ ਕੌਰ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।