24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮੁਹੱਲਾ ਕਾਜੀ ਬਾਗ਼ 'ਚ ਨਵੀਂ ਪਈ ਵਾਟਰ ਸਪਲਾਈ ਦਾ ਵਿਧਾਇਕ ਰਾਣਾ ਨੇ ਕੀਤਾ ਉਦਘਾਟਨ

ਅਜੀਤ ਡੈਸਕ 18-02-2026
ਸੁਲਤਾਨਪੁਰ ਲੋਧੀ, 17 ਫਰਵਰੀ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੇ ਮੁਹੱਲਾ ਕਾਜੀ ਬਾਗ਼ ਦੇ ਵਾਸੀਆਂ ਦੀ ਕਈ ਸਾਲਾਂ ਤੋਂ ਸਾਫ਼ ਪੀਣ ਯੋਗ ਪਾਣੀ ਦੀ ਕਮੀ ਨਾਲ ਜੂਝ ਰਹੀ ਲੰਬੇ ਸਮੇਂ ਦੀ ਮੰਗ ਆਿਖ਼ਰ ਅੱਜ ਉਸ ਸਮੇਂ ਪੂਰੀ ਹੋ ਗਈ, ਜਦੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਮੁਹੱਲਾ ਕਾਜੀ ਬਾਗ਼ ਚ ਨਵੀਂ ਪਈ ਵਾਟਰ ਸਪਲਾਈ ਦਾ ਉਦਘਾਟਨ ਕੀਤਾ | ਉਦਘਾਟਨ ਸਮਾਗਮ ਦੌਰਾਨ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੁਹੱਲਾ ਕਾਜੀ ਬਾਗ਼ ਦੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣਾ ਮੇਰੀ ਪਹਿਲ ਸੀ | ਉਨ੍ਹਾਂ ਨੇ ਕਿਹਾ ਕਿ ਪਾਣੀ ਹਰ ਮਨੁੱਖ ਦੀ ਬੁਨਿਆਦੀ ਲੋੜ ਹੈ | ਮੈਨੂੰ ਪਤਾ ਸੀ ਕਿ ਪੁਰਾਣੀ ਪਾਈਪ ਲਾਈਨ ਕਈ ਜਗ੍ਹਾ ਤੋਂ ਟੁੱਟ ਗਈ ਸੀ, ਜਿਸ ਕਾਰਨ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਲੋਕਾਂ ਦੇ ਘਰਾਂ ਚ ਆ ਰਿਹਾ ਹੈ | ਜਿਸ ਕਾਰਨ ਲੋਕੀ ਕਾਫ਼ੀ ਸਮੇਂ ਤੋਂ ਪਰੇਸ਼ਾਨ ਸਨ | ਇਸ ਲਈ ਉਨ੍ਹਾਂ ਸੁਲਤਾਨਪੁਰ ਲੋਧੀ ਦੇ ਅੰਦਰੂਨੀ ਹਿੱਸੇ ਵਿਚ 20 ਕਰੋੜ ਰੁਪਏ ਦੀ ਲਾਗਤ ਦੇ 28 ਕਿੱਲੋਮੀਟਰ ਨਵੀਂ ਪੀਣ ਵਾਲੀ ਪਾਈਪ ਲਾਈਨ ਪਾਉਣ ਦੇ ਪ੍ਰੋਜੈਕਟ ਨੂੰ ਤਰਜੀਹ ਦੇ ਕੇ ਪਾਸ ਕਰਵਾਇਆ ਤੇ ਹੁਣ ਨਿਰਧਾਰਿਤ ਸਮੇਂ ਤੇ ਇਸ ਦਾ ਕੰਮ ਵੀ ਸ਼ਹਿਰ ਦੇ ਕਈ ਮੁਹੱਲਿਆਂ ਵਿਚ ਮੁਕੰਮਲ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ | ਇਸ ਮੌਕੇ ਮੌਜੂਦ ਵਾਰਡ ਵਾਸੀ ਜਗਤਜੀਤ ਸਿੰਘ ਪੰਛੀ, ਗੁਰਮੀਤ ਸਿੰਘ ਪੰਛੀ, ਕਰਨ ਚੌਹਾਨ, ਪਿ੍ੰਸੀਪਲ ਮੋਹਨ ਸਿੰਘ ਨੇ ਖ਼ੁਸ਼ੀ ਜਤਾਉਂਦਿਆਂ ਕਿਹਾ ਕਿ ਨਵੀਂ ਵਾਟਰ ਸਪਲਾਈ ਨਾਲ ਹੁਣ ਹਰ ਘਰ ਤੱਕ ਸਾਫ਼ ਪਾਣੀ ਪਹਿਲ ਦੇ ਆਧਾਰ ਤੇ ਪਹੁੰਚੇਗਾ ਜਿਸ ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਨਿਜਾਤ ਮਿਲੇਗੀ | ਵਾਰਡ ਵਾਸੀਆਂ ਨੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਧੰਨਵਾਦ ਕੀਤਾ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਦੀਪਕ ਧੀਰ ਰਾਜੂ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਕੌਂਸਲਰ ਪਵਨ ਕਨੌਜੀਆ, ਕਰਨ ਚੌਹਾਨ, ਜਗਜੀਤ ਸਿੰਘ ਪੰਛੀ, ਗੁਰਮੀਤ ਸਿੰਘ ਪੰਛੀ, ਪਿ੍ੰਸੀਪਲ ਮੋਹਨ ਸਿੰਘ, ਸੰਗਮ ਚੀਮਾ, ਦਿਲਾਵਰ ਸਿੰਘ ਪੰਛੀ, ਤਜਿੰਦਰ ਸਿੰਘ, ਰਾਜਾ ਪੰਛੀ, ਵਰੁਣ ਚਾਵਲਾ, ਸੁਰਜੀਤ ਸਿੰਘ ਬਿੱਟੂ, ਜਗਦੀਸ਼ ਸਿੰਘ, ਵਿਪੁਲ ਚੌਹਾਨ, ਹਰਪ੍ਰੀਤ ਸਿੰਘ ਰਾਜਾ, ਗੁਰਪ੍ਰੀਤ ਸਿੰਘ ਗੋਪੀ, ਅਮਰਜੀਤ ਸਿੰਘ ਬਾਗੂ ਤੇ ਸੋਨੂੰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਲੁਟੇਰੇ ਬਜ਼ੁਰਗ ਔਰਤ ਦੇ ਕੰਨਾਂ 'ਚੋਂ ਵਾਲੀਆਂ ਲਾਹ ਕੇ ਹੋਏ ਫ਼ਰਾਰ ਅਗਲੀ ਖ਼ਬਰ ਐਂਟੀ ਡਰੱਗ ਕਲੱਬ ਦੇ ਚੇਅਰਮੈਨ ਗਗਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।