24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਵਾਰਡ ਨੰ.-3 ਦੀ ਸੰਗਤ ਨੇ ਲੰਗਰ ਲਗਾਇਆ <br/>

ਅਜੀਤ ਡੈਸਕ 18-02-2026
ਸੁਲਤਾਨਪੁਰ ਲੋਧੀ, 17 ਫਰਵਰੀ (ਨਰੇਸ਼ ਹੈਪੀ)-ਮਹਾਂ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਨੂੰ ਸਮਰਪਿਤ ਵਾਰਡ ਨੰਬਰ-3 ਦੀ ਸੰਗਤ ਵੱਲੋਂ ਸਥਾਨਕ ਮਹੱਲਾ ਦੀਵਾਨਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ ਲੰਗਰ ਲਗਾਏ ਗਏ | ਇਸ ਮੌਕੇ ਭਗਵਾਨ ਸ਼ਿਵ ਪਰਿਵਾਰ ਦੀ ਪੂਜਾ ਅਰਚਨਾ ਕੀਤੀ ਗਈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਜੀਵ ਧੀਰ ਵੀ ਸਾਥੀਆਂ ਸਮੇਤ ਪੁੱਜੇ ਅਤੇ ਲੰਗਰ ਦੀ ਆਰੰਭਤਾ ਕਰਵਾਈ | ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰੀ ਪ੍ਰਧਾਨ ਰਜੀਵ ਧੀਰ, ਸਮਾਜ ਸੇਵਕ ਹਰੀਸ਼ ਪਾਲ ਨਈਅਰ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਦੀਪਕ ਕੁਮਾਰ, ਜਤਿੰਦਰ ਸੇਠੀ ਆਦਿ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰਧਾਨ ਰਾਜੀਵ ਧੀਰ ਨੇ ਸਮੂਹ ਸੰਗਤਾਂ ਨੂੰ ਮਹਾਂ ਸ਼ਿਵਰਾਤਰੀ ਦੇ ਪਾਵਨ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਪ੍ਰਬੰਧਕਾਂ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਪ੍ਰਬੰਧਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਵਾਇਆ | ਉਪਰੰਤ ਪੂੜੀ-ਛੋਲੇ, ਖੀਰ, ਕੜਾਹ ਆਦਿ ਦੇ ਅਟੁੱਟ ਲੰਗਰ ਸੰਗਤਾਂ ਵਿਚ ਵਰਤਾਏ ਗਏ | ਇਸ ਮੌਕੇ ਸੇਵਾ ਕਰਨ ਵਾਲਿਆਂ ਵਿਚ ਤੀਰਥ ਰਾਮ ਧੀਰ, ਦੀਪਕ ਕੁਮਾਰ ਦੀਪੂ, ਅਜੇ ਕੰਡਾ, ਛਿੰਦਰਪਾਲ, ਰਿੰਕੂ, ਜੋਗਿੰਦਰ ਪਾਲ ਨਿੱਕਾ, ਰਮਨ ਕੁਮਾਰ ਰਾਮਾ, ਰਵੀ ਧੀਰ, ਜਤਿਨ ਚੌਧਰੀ, ਸੂਰਜ ਧੀਰ ਯੂ ਐਸ ਏ, ਹੀਰਾ, ਪ੍ਰੇਮ ਕੁਮਾਰ, ਰਾਜਾ ਧੀਰ, ਹਨੀ ਬਾਬਾ, ਅਮਨ ਸ਼ਰਮਾ, ਰਮਨ ਸ਼ਰਮਾ, ਵਿੱਕੀ ਦੁਆਬੀਆ, ਸਾਗਰ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸੈਂਟਰ ਤਲਵੰਡੀ ਚੌਧਰੀਆਂ ਦੇ ਵਾਲੀਬਾਲ ਖਿਡਾਰੀਆਂ ਨੂੰ ਵਾਲੀਬਾਲ ਕਿੱਟ ਭੇਟ <br/> ਅਗਲੀ ਖ਼ਬਰ ਸਿਹਤ ਸੰਭਾਲ ਸੰਬੰਧੀ ਮੈਡੀਕਲ ਚੈੱਕਅਪ ਕੈਂਪ 20 ਨੂੰ -ਡਾ. ਹਰਜਿੰਦਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।