ਫਗਵਾੜਾ, 17 ਫਰਵਰੀ (ਅਸ਼ੋਕ ਕੁਮਾਰ ਵਾਲੀਆ)-ਪਰਿਆਸ ਸਿਟੀਜ਼ਨ ਵੈੱਲਫੇਅਰ ਕੌਂਸਲ ਵਲੋਂ ਗੁਰੂ ਰਾਮ ਰਾਏ ਪਬਲਿਕ ਸਕੂਲ ਵਿਖੇ ਅੱਖਾਂ ਦਾ ਵਿਸ਼ਾਲ ਚੈੱਕਅਪ ਕੈਂਪ ਵਿਰਦੀ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ | ਇਸ ਉਪਰਾਲੇ ਤਹਿਤ ਸਕੂਲ ਵਿਚ ਪੜ੍ਹ ਰਹੇ ਕਰੀਬ 550 ਵਿਦਿਆਰਥੀਆਂ ਦੀ ਜਾਂਚ ਅੱਖਾਂ ਦੇ ਮਾਹਿਰ ਡਾ. ਜੀ.ਐਸ. ਵਿਰਦੀ ਦੀ ਨਿਗਰਾਨੀ ਹੇਠ ਕੀਤੀ ਗਈ | ਡਾ. ਵਿਰਦੀ ਤੇ ਉਨ੍ਹਾਂ ਦੀ ਟੀਮ ਵੱਲੋਂ ਬੱਚਿਆਂ ਨੂੰ ਅੱਖਾਂ ਦੀ ਸੰਭਾਲ ਸਬੰਧੀ ਜਾਗਰੂਕ ਵੀ ਕੀਤਾ ਗਿਆ | ਪਰਿਆਸ ਦੇ ਕੋਆਰਡੀਨੇਟਰ ਡੀ.ਐਸ. ਜੱਸਲ ਅਤੇ ਸਤਪਾਲ ਸਿੰਘ ਰਿਟਾ. ਮੁੱਖ ਅਧਿਆਪਕ ਨੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਉਨ੍ਹਾਂ ਨੂੰ ਮਿਹਨਤ, ਅਨੁਸ਼ਾਸਨ ਅਤੇ ਸੱਚੇ ਆਦਰਸ਼ਾਂ ਰਾਹੀਂ ਜੀਵਨ 'ਚ ਉੱਚਾ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ | ਅਖੀਰ ਵਿਚ ਕਨਵੀਨਰ ਸ਼ਕਤੀ ਮਹਿੰਦਰੂ ਨੇ ਸਕੂਲ ਸਟਾਫ਼, ਵਿਰਦੀ ਹਸਪਤਾਲ ਦੇ ਸਮੂਹ ਸਟਾਫ਼ ਅਤੇ ਪ੍ਰੋਜੈਕਟ ਡਾਇਰੈਕਟਰ ਐਡਵੋਕੇਟ ਜਤਿੰਦਰ ਸ਼ਰਮਾ ਦਾ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਵਿਚ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਰਾਜੇਸ਼ ਕੁਮਾਰ ਮੁਤਰੇਜਾ, ਰਜਿੰਦਰ ਕੁਮਾਰ ਮਲਹੋਤਰਾ, ਪੁਰਸ਼ੋਤਮ ਲਾਲ ਭੱਟੀ, ਗੀਤਾ ਸੂਦ, ਜਸਵਿੰਦਰ ਕੌਰ, ਨੇਹਾ ਕੁਮਾਰੀ, ਹਨੀ ਅਤੇ ਮਿਸ ਰਿਤਿਕਾ ਆਦਿ ਹਾਜ਼ਰ ਸਨ |