24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੀ. ਟੀ. ਯੂ. 'ਚ ਡਿਗਰੀਆਂ ਦੀ ਵੰਡ ਸੰਬੰਧੀ ਕਨਵੋਕੇਸ਼ਨ ਸਮਾਗਮ 21 ਨੂੰ - ਡਾ. ਮੁਕੇਸ਼ ਕੁਮਾਰ <br/>

ਅਜੀਤ ਡੈਸਕ 18-02-2026
ਢਿਲਵਾਂ, 17 ਫ਼ਰਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਡਿਪਸ ਸੰਸਥਾ ਵਲੋਂ ਵੱਖ-ਵੱਖ ਡਿਪਸ ਕਾਲਜਾਂ ਦਾ ਕਨਵੋਕੇਸ਼ਨ ਸਮਾਗਮ 21 ਫਰਵਰੀ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਚ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਆਡੀਟੋਰੀਅਮ ਵਿਚ ਹੋਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਸ ਕਾਲਜ ਢਿਲਵਾਂ ਦੇ ਪਿ੍ੰਸੀਪਲ ਡਾ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਕਨਵੋਕੇਸ਼ਨ ਸਮਾਗਮ ਵਿਚ ਡਿਪਸ ਕਾਲਜ ਆਫ਼ ਐਜੂਕੇਸ਼ਨ ਢਿਲਵਾਂ, ਡਿਪਸ ਕਾਲਜ (ਕੋ ਐਜੂਕੇਸ਼ਨਲ) ਢਿਲਵਾਂ, ਡਿਪਸ ਕਾਲਜ ਆਫ਼ ਐਜੂਕੇਸ਼ਨ ਰੜਾ ਮੋੜ (ਹੁਸ਼ਿਆਰਪੁਰ) ਤੇ ਡਿਪਸ ਆਈ.ਐਮ.ਟੀ ਕਾਲਜ ਜਲੰਧਰ ਵਿਚ ਪਿਛਲੇ ਸਾਲਾਂ ਵਿਚ ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਕੈਬਿਨਟ ਮੰਤਰੀ ਮੋਹਿੰਦਰ ਭਗਤ ਹੋਣਗੇ | ਉਨ੍ਹਾਂ ਦੱਸਿਆ ਕਿ ਡਿਪਸ ਸੰਸਥਾਵਾਂ ਦੇ ਮੁਖੀ ਤਰਵਿੰਦਰ ਸਿੰਘ, ਸੀ.ਏ.ਓ ਰਮਣੀਕ ਸਿੰਘ ਤੇ ਸੀ.ਈ.ਓ ਮੋਨਿਕਾ ਮੰਡੋਤਰਾ ਨੇ ਕਾਲਜ ਦੇ ਵਿਦਿਆਰਥੀਆਂ ਨੂੰ 21 ਫਰਵਰੀ ਨੂੰ ਡਿਗਰੀ ਵੰਡ ਸਮਾਗਮ ਵਿਚ ਪਹੁੰਚਣ ਦਾ ਸੱਦਾ ਦਿੱਤਾ ਹੈ |

ਪਿਛਲੀ ਖ਼ਬਰ ਪਿੰਡ ਨਾਰਲੀ ਦੇ ਕਰੀਬ ਤਿੰਨ ਦਰਜਨ ਪਰਿਵਾਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਅਗਲੀ ਖ਼ਬਰ ਰੇਲਵੇ ਸਟੇਸ਼ਨ ਰੋਡ 'ਤੇ ਨਵੀਂ ਪਈ ਵਾਟਰ ਸਪਲਾਈ ਦਾ ਵਿਧਾਇਕ ਰਾਣਾ ਵਲੋਂ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।