24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਵਪਾਰ ਸਮਝੌਤਾ ਦੇਸ਼ ਦੇ ਕਿਸਾਨਾਂ ਦੇ ਹਿਤ 'ਚ ਨਹੀਂ-ਪਿ੍ੰਸੀਪਲ ਲਖਵੀਰ ਸਿੰਘ <br/>

ਅਜੀਤ ਡੈਸਕ 18-02-2026
ਸੁਲਤਾਨਪੁਰ ਲੋਧੀ, 17 ਫਰਵਰੀ (ਪ.ਪ.)-ਭਾਰਤ ਵਲੋਂ ਦਬਾਅ ਹੇਠ ਆ ਕੇ ਅਮਰੀਕਾ ਨਾਲ ਕੀਤਾ ਜਾ ਰਿਹਾ ਵਪਾਰ ਸਮਝੌਤਾ ਦੇਸ਼ ਦੇ ਕਿਸਾਨਾਂ ਲਈ ਘਾਤਕ ਹੋਵੇਗਾ ਅਤੇ ਇਸ ਨਾਲ ਕਿਸਾਨਾਂ ਦੀ ਆਰਥਿਕਤਾ ਲੜਖੜਾ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਟੇਟ ਐਵਾਰਡੀ ਰਿਟਾਇਰਡ ਪਿ੍ੰਸੀਪਲ ਲਖਵੀਰ ਸਿੰਘ ਨੇ ਕਿਹਾ ਕਿ ਅਮਰੀਕਾ ਵੱਲੋਂ ਆਪਣੇ ਦੇਸ਼ ਦੇ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਉਤਪਾਦ ਦੂਜੇ ਦੇਸ਼ਾਂ ਦੇ ਮੁਕਾਬਲੇ ਸਸਤੇ ਪੈਂਦੇ ਹਨ, ਜਦ ਕਿ ਇਸ ਦੇ ਮੁਕਾਬਲੇ ਭਾਰਤ ਵਿਚ ਸਬਸਿਡੀਆਂ ਬਹੁਤ ਘੱਟ ਹਨ | ਭਾਰਤੀ ਕਿਸਾਨਾਂ ਦੇ ਉਤਪਾਦ ਅਮਰੀਕਾ ਦਾ ਮੁਕਾਬਲਾ ਨਹੀਂ ਕਰ ਸਕਦੇ | ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੀ 80 ਫ਼ੀਸਦੀ ਕਿਸਾਨੀ ਦੀ ਖੇਤੀ ਪੰਜ ਕਿੱਲਿਆਂ ਤੋਂ ਘੱਟ ਹੈ ਜਦ ਕਿ ਅਮਰੀਕਾ ਵਿਚ ਕਿਸਾਨ ਹਜ਼ਾਰਾਂ ਏਕੜਾਂ ਦੇ ਮਾਲਕ ਹਨ | ਉਨ੍ਹਾਂ ਨੇ ਕਿਹਾ ਕਿ ਜੇ ਭਾਰਤ ਨੇ ਆਪਣੇ ਦੇਸ਼ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿਚ ਕਿਸਾਨ ਖੇਤੀ ਤੋਂ ਕਿਨਾਰਾ ਕਰ ਲੈਣਗੇ | ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਲਪੇਟ ਹਨ, ਪਰ ਜਦੋਂ ਜਦੋਂ ਅਮਰੀਕਾ ਤੋਂ ਸਸਤੇ ਭਾਅ ਵਿਚ ਵਸਤਾਂ ਭਾਰਤ ਵਿਚ ਵਿਕਣ ਲੱਗ ਪਈਆਂ ਤਾਂ ਭਾਰਤੀ ਕਿਸਾਨਾਂ ਦੀ ਹਾਲਤ ਖ਼ਸਤਾ ਹੋ ਜਾਵੇਗੀ |

ਪਿਛਲੀ ਖ਼ਬਰ ਇਕ ਹਫ਼ਤੇ ਅੰਦਰ ਸ਼ੁਰੂ ਹੋਵੇਗਾ ਨਡਾਲਾ– ਸੁਭਾਨਪੁਰ ਸੜਕ ਦਾ ਕੰਮ-ਵਿਸ਼ਾਲ ਅੰਗੁਰਾਲ <br/> ਅਗਲੀ ਖ਼ਬਰ ਨਡਾਲਾ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।