02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਹਿੰਦੂ ਕੰਨਿਆ ਕਾਲਜ ਵਿਚ ਕਰਵਾਇਆ ਵੈਲਨੈਸ ਦਿਵਸ ਸੰਬੰਧੀ ਸਮਾਗਮ <br/>

ਹਿੰਦੂ ਕੰਨਿਆ ਕਾਲਜ ਵਿਚ ਵੈਲਨੈਸ ਦਿਵਸ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਚਾਰੀਆ ਮਤੰਰਚੈਤਨਿਆਨੰਦ ਅਵਧੂਤ | ਅਜੀਤ ਤਸਵੀਰ <br/> 23-01-2026
ਕਪੂਰਥਲਾ, 22 ਜਨਵਰੀ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਦੇ ਵੈਲਨੇਸ ਕਲੱਬ ਵਲੋਂ ਵੈਲਨੇਸ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਆਨੰਦ ਮਾਰਗ ਦੇ ਪ੍ਰਚਾਰਕ ਸੰਘ ਦੇ ਅਚਾਰੀਆ ਮਤੰਰਚੈਤਨਿਆਨੰਦ ਅਵਧੂਤ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਕਲੱਬ ਦੀ ਕਨਵੀਨਰ ਡਾ. ਪਰਮਜੀਤ ਕੌਰ ਤੇ ਉਨ੍ਹਾਂ ਦੇ ਸਾਥੀਆਂ ਨੇ ਅਚਾਰੀਆ ਮੰਤਰ ਮਤੰਰਚੈਤਨਿਆਨੰਦ ਅਵਧੂਤ ਦਾ ਸਵਾਗਤ ਕੀਤਾ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਨੰਦ ਮਾਰਗ ਦੇ ਪ੍ਰਚਾਰਕ ਸੰਘ ਦੇ ਅਚਾਰੀਆ ਨੇ ਕਿਹਾ ਕਿ ਮਨ ਤੇ ਸਰੀਰ ਦੋਵਾਂ ਨੂੰ ਸਵਸਥ ਰੱਖਣ ਲਈ ਮੈਡੀਟੇਸ਼ਨ ਦੇ ਜਰੀਏ ਇਕਾਗਰਤਾ ਲਿਆਉਣ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਕੋਸ਼ਿਕੀ ਆਸਣ ਨਾਲ ਇਕਾਗਰਤਾ ਵਧਦੀ ਹੈ ਤੇ ਇਸ ਨਾਲ ਅਸੀਂ ਆਪਣੇ ਮਨ ਨੂੰ ਸ਼ਾਂਤ ਰੱਖ ਸਕਦੇ ਹਾਂ | ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ. ਕੁਲਵਿੰਦਰ ਕੌਰ ਨੇ ਵੈਲਨੇਸ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵਿਦਿਆਰਥੀਆਂ ਦੇ ਸਰੀਰਕ ਤੇ ਮਾਨਸਿਕ ਸਿਹਤ ਨੂੰ ਮੁੱਖ ਰੱਖਦਿਆਂ ਕਾਲਜ ਵਿਚ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾਣਗੇ | ਸਮਾਗਮ ਦੌਰਾਨ ਮੰਚ ਸੰਚਾਲਣ ਦੀ ਭੂਮਿਕਾ ਅਧਿਆਪਕਾ ਮੁਕਤੀ ਨੇ ਨਿਭਾਈ | ਇਸ ਮੌਕੇ ਕਾਲਜ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ 16ਵੇਂ ਰਾਸ਼ਟਰੀ ਵੋਟਰ ਦਿਵਸ ਸੰਬੰਧੀ 25 ਨੂੰ ਹੋਵੇਗਾ ਲਾਇਲਪੁਰ ਖ਼ਾਲਸਾ ਕਾਲਜ 'ਚ ਸਮਾਗਮ-ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕਲੱਬ ਵਲੋਂ ਅਕਾਲੀ ਆਗੂ ਜਗਜੀਤ ਸਿੰਘ ਸ਼ੰਮੀ ਤੇ ਅਜੇ ਬਬਲਾ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।