22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਇਮਾਨਦਾਰੀ ਅਜੇ ਜਿੰਦਾ ਹੈ, ਲੱਭਿਆ ਪਰਸ ਵਾਰਸਾਂ ਦੇ ਹਵਾਲੇ ਕੀਤਾ

ਅਜੀਤ ਡੈਸਕ 21-01-2026
ਨਡਾਲਾ, 20 ਜਨਵਰੀ (ਰਘਬਿੰਦਰ ਸਿੰਘ)-ਇੱਥੇ ਨਡਾਲਾ ਵਿਖੇ ਚੁੰਨੀਆਂ ਰੰਗਣ ਦਾ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਕੁਲਦੀਪ ਸਾਹਨੀ ਨੇ ਇਮਾਨਦਾਰੀ ਤੇ ਮਨੁੱਖਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦੇ ਹੋਏ ਇੱਕ ਲੱਭਿਆ ਹੋਇਆ ਪਰਸ ਉਸ ਦੇ ਅਸਲ ਮਾਲਕ ਸਿਕੰਦਰ ਸਿੰਘ ਵਾਸੀ ਰਾਵਾਂ (ਬੇਗੋਵਾਲ) ਤੱਕ ਸੁਰੱਖਿਅਤ ਤਰੀਕੇ ਨਾਲ ਪਹੁੰਚਾ ਦਿੱਤਾ ਹੈ | ਗੱਲਬਾਤ ਕਰਦਿਆਂ ਰਾਹੁਲ ਸੱਚਦੇਵਾ ਨੇ ਦੱਸਿਆ ਕਿ ਕੁਲਦੀਪ ਸਾਹਨੀ ਨੂੰ ਉਸ ਦੀ ਦੁਕਾਨ ਨੇੜਿਉਂ ਇੱਕ ਪਰਸ ਮਿਲਿਆ, ਜਿਸ ਵਿਚ ਕੁੱਝ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਮੌਜੂਦ ਸਨ |ਕੁਲਦੀਪ ਸਾਹਨੀ ਨੇ ਪਰਸ ਵਿਚ ਮੌਜੂਦ ਪਛਾਣ ਸਬੰਧੀ ਦਸਤਾਵੇਜ਼ਾਂ ਦੇ ਆਧਾਰ 'ਤੇ ਪਰਸ ਦੇ ਮਾਲਕ ਨਾਲ ਸੰਪਰਕ ਕੀਤਾ ਅਤੇ ਪੂਰੀ ਤਸਦੀਕ ਤੋਂ ਬਾਅਦ ਪਰਸ ਉਸ ਦੇ ਹਵਾਲੇ ਕਰ ਦਿੱਤਾ | ਪਰਸ ਮਿਲਣ 'ਤੇ ਮਾਲਕ ਨੇ ਕੁਲਦੀਪ ਸਾਹਨੀ ਦਾ ਧੰਨਵਾਦ ਕਰਦੇ ਹੋਏ ਉਸ ਦੀ ਇਮਾਨਦਾਰੀ ਦੀ ਖੁੱਲ੍ਹ ਕੇ ਸਰਾਹਨਾ ਕੀਤੀ | ਇਲਾਕੇ ਦੇ ਲੋਕਾਂ ਵੱਲੋਂ ਵੀ ਕੁਲਦੀਪ ਸਾਹਨੀ ਦੇ ਇਸ ਸਲਾਹੁਣਯੋਗ ਕਦਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅਜਿਹੇ ਨੇਕ ਕੰਮ ਸਮਾਜ ਵਿਚ ਭਰੋਸੇ ਨੂੰ ਮਜ਼ਬੂਤ ਕਰਦੇ ਹਨ |

ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਨਗਰ ਪੰਚਾਇਤ ਨਡਾਲਾ ਨੇ ਸਵੱਛਤਾ ਅਭਿਆਨ ਤਹਿਤ ਲੋਕਾਂ ਨੂੰ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।