26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਮਗਨਰੇਗਾ ਸਕੀਮ ਤਹਿਤ ਕੰਮ ਕਰ ਚੁੱਕੇ ਮਜ਼ਦੂਰਾਂ ਦਾ ਬਕਾਇਆ ਤੁਰੰਤ ਜਾਰੀ ਕੀਤੇ ਜਾਵੇ-ਤਰਸੇਮ ਥਾਪਰ <br/>

ਅਜੀਤ ਡੈਸਕ 04-01-2026
ਕਪੂਰਥਲਾ, 3 ਜਨਵਰੀ (ਵਿਸ਼ੇਸ਼ ਪ੍ਰਤੀਨਿਧ)- ਵੀ. ਬੀ. 'ਜੀ ਰਾਮ ਜੀ' ਸਕੀਮ ਦੇ ਵਿਰੋਧ ਵਿਚ ਬਹੁਜਨ ਸਮਾਜ ਪਾਰਟੀ ਕਪੂਰਥਲਾ ਦੇ ਆਗੂਆਂ ਤੇ ਵਰਕਰਾਂ ਨੇ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਤਰਸੇਮ ਥਾਪਰ ਦੀ ਅਗਵਾਈ ਵਿਚ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਸਹਾਇਕ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ ਜਿਸ ਵਿਚ ਮੰਗ ਕੀਤੀ ਗਈ ਕਿ ਮਜ਼ਦੂਰਾਂ ਨੂੰ ਸਾਲ ਵਿਚ ਘੱਟੋ ਘੱਟ 300 ਦਿਨ ਲਈ ਰੁਜ਼ਗਾਰ, ਹਰੇਕ ਮਜ਼ਦੂਰ ਲਈ ਸਰਕਾਰੀ ਮੁਲਾਜ਼ਮਾਂ ਵਾਂਗ ਸਹੂਲਤਾਂ ਦਾ ਪ੍ਰਬੰਧ ਕਰਨ, ਮਜ਼ਦੂਰਾਂ ਬੇਰੁਜ਼ਗਾਰੀ ਭੱਤਾ ਦੇਣ ਤੇ ਹਰੇਕ ਅਦਾਰੇ ਅੰਦਰ ਮਜ਼ਦੂਰੀ ਦੇ 8 ਘੰਟੇ ਕੰਮ ਲੈਣ ਦੀ ਵਿਵਸਥਾ ਕਰਨ ਤੇ ਮਜ਼ਦੂਰ ਨੂੰ ਪ੍ਰਤੀ ਦਿਨ 700 ਰੁਪਏ ਮਜ਼ਦੂਰੀ ਦਿੱਤੀ ਜਾਵੇ | ਤਰਸੇਮ ਥਾਪਰ ਨੇ ਕੇਂਦਰ ਸਰਕਾਰ ਵਲੋਂ ਮਗਨਰੇਗਾ ਦੀ ਥਾਂ ਵੀ.ਬੀ. ਜੀ ਰਾਮ ਜੀ ਸਕੀਮ ਸ਼ੁਰੂ ਕੀਤੇ ਜਾਣ ਦੀ ਸ਼ਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਕਿਹਾ ਕਿ ਇਹ ਮਜ਼ਦੂਰੀ ਵਿਰੋਧੀ ਹੈ ਤੇ ਇਸ ਮੁਤਾਬਿਕ ਸਾਰੇ ਸੂਬਿਆਂ ਦਾ 40 ਪ੍ਰਤੀਸ਼ਤ ਹਿੱਸਾ ਨਿਰਧਾਰਿਤ ਕੀਤਾ ਗਿਆ ਹੈ, ਇਸ ਨਾਲ ਮਜ਼ਦੂਰਾਂ ਦਾ ਰੋਜ਼ਗਾਰ ਪ੍ਰਭਾਵਿਤ ਹੋਵੇਗਾ ਤੇ ਲੋਕਾਂ ਨੂੰ ਰੋਜ਼ਗਾਰ ਮਿਲਣ ਦੀਆਂ ਸੰਭਾਵਨਾਵਾਂ ਘੱਟ ਜਾਣਗੀਆਂ |
ਉਨ੍ਹਾਂ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਮਗਨਰੇਗਾ ਸਕੀਮ ਤਹਿਤ ਕੰਮ ਕਰ ਚੁੱਕੇ ਕਾਮਿਆਂ ਦੀ ਬਕਾਇਆ ਰਕਮ ਤੁਰੰਤ ਜਾਰੀ ਕੀਤੇ ਜਾਵੇ | ਇਸ ਮੌਕੇ ਪੰਜਾਬ ਸਕੱਤਰ ਰਾਕੇਸ਼ ਕੁਮਾਰ ਦਾਤਾਰਪੁਰੀ, ਸਟੇਟ ਕਮੇਟੀ ਮੈਂਬਰ ਲੇਖ ਰਾਜ ਜਮਾਲਪੁਰੀ, ਐਮ.ਸੀ. ਚਿਰੰਜੀ ਲਾਲ ਕਾਲਾ ਹਲਕਾ ਪ੍ਰਧਾਨ ਫਗਵਾੜਾ, ਰਾਮ ਲਾਲ ਹਲਕਾ ਪ੍ਰਧਾਨ ਸੁਲਤਾਨਪੁਰ ਲੋਧੀ, ਬਲਵੀਰ ਸਿੱਧਵਾਂ ਹਲਕਾ ਪ੍ਰਧਾਨ ਕਪੂਰਥਲਾ ਵਿਧਾਨ ਸਭਾ, ਜਸਵਿੰਦਰ ਬਿੱਟਾ ਪ੍ਰਧਾਨ ਮਸੀਹ ਭਾਈਚਾਰਾ ਜ਼ਿਲ੍ਹਾ ਕਪੂਰਥਲਾ, ਡਾ. ਜਸਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਗੁਰਦਿੱਤਾ ਬੰਗੜ੍ਹ ਜਨਰਲ ਸਕੱਤਰ ਜ਼ਿਲ੍ਹਾ ਕਪੂਰਥਲਾ, ਅਮਨਦੀਪ ਕੌਰ ਐਮ.ਸੀ. ਫਗਵਾੜਾ, ਦਲਜੀਤ ਕੁਮਾਰ ਬਲਾਕ ਸੰਮਤੀ ਮੈਂਬਰ ਚੱਕ ਹਕੀਮ, ਧਰਮਵੀਰ ਰਾਜੂ, ਐਡਵੋਕੇਟ ਉਂਕਾਰ ਬਸਰਾ, ਸੰਤੋਖ ਡੱਢਾ, ਗੁਰਦਿੱਤਾ ਬੰਗੜ ਜ਼ਿਲ੍ਹਾ ਜਨਰਲ ਸਕੱਤਰ, ਅਮਰਜੀਤ, ਮਦਨ ਲਾਲ ਲੱਖਣ ਕਲਾਂ, ਹਰਿੰਦਰ ਸ਼ੀਤਲ, ਕਸ਼ਮੀਰ ਸਿੰਘ, ਵੇਦ ਪ੍ਰਕਾਸ਼ ਗਿੱਲ, ਅਸ਼ੋਕ ਗਿੱਲ, ਮੇਜ਼ਰ ਸਿੰਘ ਢਿਲਵਾਂ, ਜਸਵਿੰਦਰ ਕੌਰ, ਰਾਣੀ, ਸੁਖਵਿੰਦਰ ਕੌਰ, ਬੀਬੀ ਸਿੰਬੋ, ਕੁਲਦੀਪ ਕੌਰ, ਜਗੀਰ ਸਿੰਘ ਅਤੇ ਹੋਰ ਸ਼ਾਮਲ ਹਨ |

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭੁਲੱਥ ਵਿਖੇ ਨਗਰ ਕੀਰਤਨ ਅੱਜ <br/> ਅਗਲੀ ਖ਼ਬਰ ਰਾਸ਼ਟਰੀ ਬਾਇਓ ਐਨਰਜੀ ਪ੍ਰੋਗਰਾਮ ਨੂੰ ਵਿੱਤੀ ਖ਼ਰਚੇ ਮੁਤਾਬਿਕ ਵਧਾਇਆ ਗਿਆ- ਸੰਤੋਸ਼ ਕੁਮਾਰ ਸਾਰੰਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।