19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਸ਼ੇ ਦਾ ਸੇਵਨ ਕਰਦਾ ਇੱਕ ਕਾਬੂ

ਅਜੀਤ ਡੈਸਕ 02-01-2026
ਢਿਲਵਾਂ, 1 ਜਨਵਰੀ (ਸੁਖੀਜਾ, ਪ੍ਰਵੀਨ)- ਥਾਣਾ ਢਿਲਵਾਂ ਦੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਦਲਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਥਾਣਾ ਢਿਲਵਾਂ ਤੋਂ ਪਿੰਡ ਮਿਆਣੀ ਬਾਕਰਪੁਰ, ਫੱਤੂਚੱਕ ਆਦਿ ਨੂੰ ਜਾ ਰਹੇ ਸੀ ਕਿ ਜਦੋਂ ਪੁਲਿਸ ਪਾਰਟੀ ਰੇਲਵੇ ਫਾਟਕ ਦੇ ਨਜ਼ਦੀਕ ਚੌਂਕ ਵਿਚ ਪੁੱਜੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਰੇਲਵੇ ਸਟੇਸ਼ਨ ਢਿਲਵਾਂ ਰੋਡ ਨਜ਼ਦੀਕ ਰੇਲਵੇ ਸਟੇਸ਼ਨ ਇੱਕ ਨੌਜਵਾਨ ਝਾੜੀਆਂ 'ਚ ਬੈਠਾ ਨਸ਼ੇ (ਹੈਰੋਇਨ) ਦਾ ਸੇਵਨ ਕਰ ਰਿਹਾ ਹੈ | ਦੌਰਾਨੇ ਰੇਡ ਉਕਤ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਸਿਰਨਾਵਾਂ ਵਾਸੀ ਢਿਲਵਾਂ ਦੱਸਿਆ | ਢਿਲਵਾਂ ਪੁਲਿਸ ਨੇ ਉਕਤ ਨੌਜਵਾਨ 'ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਤਸਵੀਰ ਪਾਉਣ ਸੰਬੰਧੀ ਇਕ ਵਿਰੁੱਧ ਕੇਸ ਦਰਜ ਅਗਲੀ ਖ਼ਬਰ ਅਥਲੈਟਿਕਸ ਦੇ ਏਸ਼ੀਆ ਚੈਂਪੀਅਨ ਕਮਾਡੈਂਟ ਲਹਿੰਬਰ ਸਿੰਘ ਮੰਡੇਰ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।