17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮੀਂਹ ਤੇ ਠੰਡੀਆਂ ਹਵਾਵਾਂ ਨੇ ਛੇੜੀ ਕੰਬਣੀ, ਪਵਿੱਤਰ ਨਗਰੀ ਦੀਆਂ ਸੜਕਾਂ ਚਿੱਕੜ ਨਾਲ ਭਰੀਆਂ <br/>

ਅਜੀਤ ਡੈਸਕ 02-01-2026
ਸੁਲਤਾਨਪੁਰ ਲੋਧੀ, 1 ਜਨਵਰੀ (ਥਿੰਦ)- ਨਵੇਂ ਸਾਲ ਦੀ ਪਹਿਲੀ ਸਵੇਰ ਮੌਕੇ ਸ਼ੁਰੂ ਹੋਏ ਮੀਂਹ ਅਤੇ ਠੰਡੀਆਂ ਹਵਾਵਾਂ ਨੇ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਠੰਡ ਵਿਚ ਭਾਰੀ ਵਾਧਾ ਕਰ ਦਿੱਤਾ ਹੈ | ਇਹ ਮੀਂਹ ਕਣਕ ਦੀ ਫ਼ਸਲ ਲਈ ਬਹੁਤ ਲਾਹੇਵੰਦ ਹੈ ਪਰ ਦੂਜੀਆਂ ਫ਼ਸਲਾਂ ਜਿਵੇਂ ਗੋਭੀ, ਮਟਰ ਤੇ ਆਲੂ ਦੀ ਫ਼ਸਲ ਲਈ ਨੁਕਸਾਨਦੇਹ ਹੈ | ਮੌਸਮ ਮਾਹਿਰਾਂ ਅਨੁਸਾਰ ਇਸ ਮੀਂਹ ਨਾਲ ਠੰਡ ਵਿਚ ਹੋਰ ਵਾਧਾ ਹੋਵੇਗਾ | ਮੀਂਹ ਨਾਲ ਪਵਿੱਤਰ ਨਗਰੀ ਦੀਆਂ ਸੜਕਾਂ ਚਿੱਕੜ ਨਾਲ ਭਰ ਗਈਆਂ ਜਿਸ ਨਾਲ ਸ਼ਹਿਰ ਨਿਵਾਸੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਪਵਿੱਤਰ ਨਗਰੀ ਅੰਦਰ ਸੀਵਰੇਜ ਅਤੇ ਵਾਟਰ ਸਪਲਾਈ ਦੀਆਂ ਪਾਈਪਾਂ ਪਾਏ ਜਾਣ ਤੋਂ ਬਾਅਦ ਸੜਕਾਂ 'ਤੇ ਪਈ ਮਿੱਟੀ ਨਾਲ ਮੀਂਹ ਤੋਂ ਬਾਅਦ ਚਿੱਕੜ ਬਣ ਗਿਆ | ਇਸੇ ਤਰ੍ਹਾਂ ਹਲਕੇ ਦੇ ਪਿੰਡਾਂ ਜਿਨ੍ਹਾਂ ਵਿਚ ਆਹਲੀ ਕਲਾਂ, ਕਬੀਰਪੁਰ, ਬੂਸੋਵਾਲ, ਮਿਰਜ਼ਾਪੁਰ, ਡਡਵਿੰਡੀ, ਮੇਵਾ ਸਿੰਘ ਵਾਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦਿਨਾਂ ਦੌਰਾਨ ਕਿਸਾਨਾਂ ਵੱਲੋਂ ਗਾਜ਼ਰ ਦੀ ਪੁਟਾਈ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਸੀ ਪਰ ਮੀਂਹ ਕਾਰਨ ਪੁਟਾਈ ਦਾ ਕੰਮ ਰੁਕ ਗਿਆ | ਪਿੰਡ ਮੇਵਾ ਸਿੰਘ ਵਾਲਾ ਦੇ ਕਿਸਾਨ ਹਰਵਿੰਦਰ ਸਿੰਘ ਨੇ ਦੱਸਿਆ ਕਿ ਗੋਭੀ ਦੀ ਫ਼ਸਲ ਦਾ ਰੇਟ ਪਹਿਲਾਂ ਹੀ ਬਹੁਤ ਘੱਟ ਸੀ ਪਰ ਹੁਣ ਮੀਂਹ ਪੈਣ ਤੋਂ ਬਾਅਦ ਬਿਲਕੁਲ ਹੀ ਠੱਪ ਹੋ ਜਾਵੇਗਾ | ਠੰਡ ਵਧਣ ਨਾਲ ਗਰਮ ਕੱਪੜਿਆਂ ਦੀ ਮੰਗ ਇੱਕ ਦਮ ਵਧ ਗਈ | ਬਾਜ਼ਾਰਾਂ ਵਿਚ ਰੈਡੀਮੇਡ ਕੱਪੜਿਆਂ ਦੀਆਂ ਦੁਕਾਨਾਂ 'ਤੇ ਅੱਜ ਰੌਣਕਾਂ ਦੇਖਣ ਨੂੰ ਮਿਲੀਆਂ |

ਪਿਛਲੀ ਖ਼ਬਰ ਹਲਕਾ ਇੰਚਾਰਜ ਦੀ ਅਣਹੋਂਦ ਕਾਰਨ ਸੁਲਤਾਨਪੁਰ ਲੋਧੀ ਦੀ ਪੰਥਕ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਹੋਈ ਢਿੱਲੀ <br/>... ਅਗਲੀ ਖ਼ਬਰ ਦੋ ਕਾਰਾਂ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ, ਇਕ ਗੰਭੀਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।