10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪਿੰਡ ਦਾਨ ਸਿੰਘ ਵਾਲਾ ਵਿਖੇ ਦੁੱਧ ਉਤਪਾਦਕ ਦੇ ਘਰੋਂ ਲੰਘੀ ਰਾਤ 2 ਲੱਖ 20 ਹਜ਼ਾਰ ਰੁਪਏ ਨਕਦੀ ਚੋਰੀ

ਅਜੀਤ ਡੈਸਕ 01-06-2026
ਮਹਿਮਾ ਸਰਜਾ, 31 ਮਈ (ਬਲਦੇਵ ਸੰਧੂ)-ਪਿੰਡ ਦਾਨ ਸਿੰਘ ਵਾਲਾ ਕੋਠੇ ਬਾਬਾ ਜੀਵਨ ਸਿੰਘ ਨਜ਼ਦੀਕ ਲੰਘੀ ਰਾਤ ਚੋਰਾਂ ਇਕ ਦੁੱਧ ਉਤਪਾਦਕ ਕਿਸਾਨ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ 2 ਲੱਖ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ | ਪੀੜਤ ਦੁੱਧ ਉਤਪਾਦਕ ਕਿਸਾਨ ਜਸਵੰਤ ਸਿੰਘ ਨੇ ਰੰਜ ਤੇ ਅਫ਼ਸੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਉਹ ਆਪਣੇ ਭਰਾ ਬੇਅੰਤ ਸਿੰਘ ਨਾਲ ਦੁੱਧ ਦਾ ਕਾਰੋਬਾਰ ਕਰਦੇ ਹਨ | ਬੀਤੇ ਦਿਨਾਂ ਉਨ੍ਹਾਂ ਨੇ ਆਪਣੀ ਸਕੂਲ ਵੈਨ ਵੇਚੀ ਸੀ ਅਤੇ ਉਸ ਤੋਂ ਮਿਲੀ ਰਕਮ ਨਾਲ ਗਾਵਾਂ ਖਰੀਦਣ ਦੀ ਯੋਜਨਾ ਬਣਾਈ ਹੋਈ ਸੀ | ਉਸੇ ਸੰਬੰਧੀ 2 ਲੱਖ 20 ਹਜ਼ਾਰ ਰੁਪਏ ਬੇਅੰਤ ਸਿੰਘ ਦੇ ਘਰ 'ਚ ਰੱਖੇ ਹੋਏ ਸਨ | ਉਨ੍ਹਾਂ ਦੱਸਿਆ ਕਿ ਰਾਤ ਕਰੀਬ 11 ਵਜੇ ਚੋਰ ਘਰ ਵਿਚ ਦਾਖ਼ਲ ਹੋ ਗਏ ਅਤੇ ਨਕਦੀ 'ਤੇ ਹੱਥ ਸਾਫ਼ ਕਰ ਗਏ | ਘਰ ਦੀ ਇਕ ਮਹਿਲਾ ਨੇ ਜਦੋਂ ਸ਼ੱਕੀ ਹਲਚਲ ਵੇਖੀ ਤਾਂ ਉੱਚੀ ਆਵਾਜ਼ 'ਚ ਰੌਲਾ ਪਾਇਆ, ਪਰ ਜਦੋਂ ਤੱਕ ਪਰਿਵਾਰਕ ਮੈਂਬਰ ਜਾਗੇ ਉਦੋਂ ਤੱਕ ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇ ਕੇ ਫ਼ਰਾਰ ਹੋ ਚੁੱਕੇ ਸਨ | ਘਰ ਅੰਦਰ ਅਲਮਾਰੀਆਂ ਤੇ ਸਾਮਾਨ ਖਿੱਲਰਿਆ ਹੋਇਆ ਮਿਲਿਆ | ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਦਾਨ ਸਿੰਘ ਵਾਲਾ ਨੇ ਕਿਹਾ ਕਿ ਇਲਾਕੇ 'ਚ ਚੋਰੀਆਂ ਅਤੇ ਸ਼ਰਾਰਤੀ ਅਨਾਸਿਰ ਦੀਆਂ ਸਰਗਰਮੀਆਂ ਲਗਾਤਾਰ ਵਧ ਰਹੀਆਂ ਹਨ, ਜਿਸ ਕਾਰਨ ਲੋਕਾਂ 'ਚ ਅਸੁਰੱਖਿਆ ਅਤੇ ਖ਼ੌਫ਼ ਦੀ ਫ਼ਿਜ਼ਾ ਪੈਦਾ ਹੋ ਰਹੀ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਗਸ਼ਤ ਵਧਾਉਣ ਤੇ ਮੁਲਜ਼ਮਾਂ ਨੂੰ ਜਲਦ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ | ਓਧਰ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ | ਪੁਲਿਸ ਤਫ਼ਤੀਸ਼ੀ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਆਸ-ਪਾਸ ਦੇ ਇਲਾਕਿਆਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਕਾਨੂੰਨ ਦੇ ਕਟਹਿਰੇ 'ਚ ਲਿਆਂਦਾ ਜਾਵੇਗਾ |
ਪਿਛਲੀ ਖ਼ਬਰ ਨਗਰ ਪੰਚਾਇਤ ਭਗਤਾ ਭਾਈਕਾ 'ਚ ਅਕਾਲੀ ਦਲ ਨੂੰ ਸੱਤ ਸੀਟਾਂ, ਕਾਂਗਰਸ ਨੂੰ ਪੰਜ ਸੀਟਾਂ ਅਗਲੀ ਖ਼ਬਰ ਪ੍ਰਾਇਮਰੀ ਸਕੂਲ ਬੱਲ੍ਹੋ ਨੇ ਹਾਸਿਲ ਕੀਤਾ 'ਹਾਈ ਪਰਫਾਰਮੈਂਸ ਸਕੂਲ' ਦਾ ਵੱਕਾਰੀ ਖ਼ਿਤਾਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।