ਬੁਢਲਾਡਾ, 30 ਮਾਰਚ (ਸਵਰਨ ਸਿੰਘ ਰਾਹੀ)-ਸਥਾਨਕ ਸ਼ਹਿਰ ਤੋਂ ਆਯੋਧਿਆ ਧਾਮ ਲਈ ਪਹਿਲੀ 7 ਦਿਨਾਂ ਡਾਕ ਧਵਜ ਪੈਦਲ ਯਾਤਰਾ ਦੇ ਵਾਪਸ ਪਹੁੰਚਣ 'ਤੇ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ ਅਤੇ ਹੋਰਨਾਂ ਆਗੂਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਯਾਤਰਾ ਦੇ ਸੰਚਾਲਕ ਸ੍ਰੀ ਹਨੂਮੰਤ ਯਾਤਰਾ ਸੰਘ ਦੇ ਵਿਕਾਸ ਸ਼ਰਮਾ, ਸੱਤ ਨਾਰਾਇਣ ਬਾਂਸਲ, ਵਿਨੋਦ ਕੁਮਾਰ ਨੇ ਦੱਸਿਆ ਕਿ 20 ਮਾਰਚ ਤੋਂ ਸ਼ੁਰੂ ਹੋਈ 900 ਕਿਲੋਮੀਟਰ ਲੰਬੀ ਪੈਦਲ ਯਾਤਰਾ ਦੌਰਾਨ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੀਆਂ ਰੋਹਤਕ, ਆਗਰਾ, ਲਖਨਊ ਅਤੇ ਬਾਰਾਂਬੰਕੀ ਦੀਆਂ ਬਰਾਂਚਾਂ ਨੇ ਯਾਤਰੀਆਂ ਦਾ ਸ਼ਾਨਦਾਰ ਸਵਾਗਤ ਕਰਦਿਆਂ ਉਨ੍ਹਾਂ ਲਈ ਲੰਗਰ ਅਤੇ ਰਿਹਾਇਸ਼ ਦੇ ਵਧੀਆ ਪ੍ਰਬੰਧ ਕੀਤੇ ਸਨ | ਉਨ੍ਹਾਂ ਸੱਤਪਾਲ ਰੋਹਤਕ, ਹੈਪੀ ਰੋਹਤਕ, ਸੁਆਮੀ ਦਾਦਾ, ਕੈਲਾਸ਼ ਚੰਦਰ ਲਖਨਊ, ਗੋਪਾਲ ਕਿਸ਼ਨ ਬਾਰਾਂਬੰਕੀ, ਲਾਲ ਚੰਦ ਗੁਪਤਾ ਦੇ ਸਹਿਯੋਗ ਲਈ ਧੰਨਵਾਦ ਕੀਤਾ | ਪ੍ਰਧਾਨ ਕਰਮਜੀਤ ਸਿੰਘ ਮਾਘੀ ਨੇ ਕਿਹਾ ਕਿ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੀਆਂ ਵੱਖ-ਵੱਖ ਸ਼ਹਿਰਾਂ 'ਚ ਬਰਾਂਚਾਂ ਧਾਰਮਿਕ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਹਮੇਸ਼ਾ ਸੇਵਾ ਕਰਨ ਲਈ ਤਿਆਰ ਰਹਿੰਦੀਆਂ ਹਨ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਾਕੇਸ਼ ਜੈਨ, ਗਰੀਸ਼ ਚਾਵਲਾ, ਪਾਲੀ ਆਦਿ ਹਾਜ਼ਰ ਸਨ |