15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਤੇਲ ਤੇ ਗੈਸ ਦੀ ਸਪਲਾਈ ਸੰਬੰਧੀ ਸ਼ਿਕਾਇਤਾਂ ਦੇ ਫ਼ੌਰੀ ਨਿਪਟਾਰੇ ਲਈ ਕੰਟਰੋਲ ਰੂਮ ਸਥਾਪਿਤ

ਅਜੀਤ ਡੈਸਕ 31-03-2026
ਮਾਨਸਾ, 30 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ)- ਖਾੜੀ ਖੇਤਰ 'ਚ ਮੌਜੂਦਾ ਤਣਾਅ ਦੇ ਮੱਦੇਨਜ਼ਰ ਜਿੱਥੇ ਜ਼ਿਲ੍ਹੇ 'ਚ ਐਲ.ਪੀ.ਜੀ. ਗੈਸ ਅਤੇ ਪੈਟਰੋਲ-ਡੀਜ਼ਲ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਟੀਮਾਂ ਪੂਰੀ ਚੌਕਸੀ ਰੱਖ ਰਹੀਆਂ ਹਨ ਉੱਥੇ ਨਾਗਰਿਕਾਂ ਦੀਆਂ ਪੈਟਰੋਲਿੰਗ ਪਦਾਰਥਾਂ ਅਤੇ ਗੈਸ ਦੀ ਸਪਲਾਈ ਸਬੰਧੀ ਸ਼ਿਕਾਇਤਾਂ ਦੇ ਫ਼ੌਰੀ ਨਿਪਟਾਰੇ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ | ਇਹ ਜਾਣਕਾਰੀ ਦਿੰਦਿਆਂ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਇਨ੍ਹਾਂ ਕੰਟਰੋਲ ਰੂਮਾਂ 'ਤੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਨਿਰੀਖਕ ਤਾਇਨਾਤ ਰਹਿਣਗੇ | ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਮਾਨਸਾ ਸੈਂਟਰ ਲਈ ਨਿਰੀਖਕ ਨਮਿੱਤ ਕੁਮਾਰ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 94656-88592 ਅਤੇ ਮਨੀਸ਼ ਕੁਮਾਰ ਸਿੰਗਲਾ ਨਾਲ 95309-00033 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਇਸੇ ਤਰ੍ਹਾਂ ਭੀਖੀ ਸੈਂਟਰ ਲਈ ਜਸਪ੍ਰੀਤ ਸਿੰਘ 98157-14597 ਅਤੇ ਨਰੇਸ਼ ਕੁਮਾਰ ਜਿੰਦਲ 84271-86655, ਬੁਢਲਾਡਾ ਖੇਤਰ ਲਈ ਜਸਵੀਰ ਸਿੰਘ 95011-03978 ਅਤੇ ਪੁਨੀਤ ਕੁਮਾਰ 81468-00551, ਬਰੇਟਾ ਖੇਤਰ ਲਈ ਹਿਤੈਸ਼ੀ 90416-33791 ਅਤੇ ਲੌਰਿਸ ਬਾਂਸਲ 98785-47037, ਬੋਹਾ ਖੇਤਰ ਲਈ ਰਾਜਵਿੰਦਰ ਸਿੰਘ 94177-74789 ਅਤੇ ਜਸਵਿੰਦਰ ਸਿੰਘ 98786-02964, ਸਰਦੂਲਗੜ੍ਹ ਖੇਤਰ ਲਈ ਮੋਹਿਤ ਗੋਇਲ 90177-91089 ਤੇ ਰਾਜ ਕੁਮਾਰ 81465-24435, ਝੁਨੀਰ ਖੇਤਰ ਲਈ ਹਰਜੀਤ ਸਿੰਘ 98728-83001 ਅਤੇ ਮਨੀਸ਼ ਗਰਗ ਨਾਲ 70095-78068 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਡਿਪਟੀ ਕਮਿਸ਼ਨਰ ਨੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਟਰੋਲ ਰੂਮ 'ਤੇ ਤਾਇਨਾਤ ਨਿਰੀਖਕ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਮੁਕੰਮਲ ਰਿਕਾਰਡ ਰੱਖਦੇ ਹੋਏ ਸ਼ਿਕਾਇਤਾਂ ਦਾ ਹਰ ਸੰਭਵ ਨਿਪਟਾਰਾ ਸਮੇਂ ਸਿਰ ਕਰਵਾਉਣਾ ਯਕੀਨੀ ਬਣਾਉਣਗੇ |
ਪਿਛਲੀ ਖ਼ਬਰ ਲੜਕੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਨਿਰੀਖਕਾਂ ਦੇ ਮੋਬਾਈਲ ਨੰਬਰ ਜਾਰੀ <br/> ਤੇਲ ਤੇ ਗੈਸ ਦੀ ਸਪਲਾਈ ਸੰਬੰਧੀ ਸ਼ਿਕਾਇਤਾਂ ਦੇ ਫ਼ੌਰੀ ਨਿਪਟਾਰੇ ਲਈ ਕੰਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।