28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਕੱੁਤਿਆਂ ਦੀ ਨੋਚੀ ਅਣਪਛਾਤੀ ਲਾਸ਼ ਮਿਲੀ

ਅਜੀਤ ਡੈਸਕ 11-03-2026
ਬਠਿੰਡਾ, 10 ਮਾਰਚ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸਹਾਰਾ ਜਨ ਸੇਵਾ ਮੁੱਖ ਦਫ਼ਤਰ ਸੂਚਨਾ ਮਿਲੀ ਕਿ ਸ਼ਹਿਰ ਦੇ ਨਰੂਆਣਾ ਰੋਡ 'ਤੇ ਇਕ ਖਾਲੀ ਪਏ ਪਲਾਂਟ 'ਚ ਇਕ ਲਾਸ਼ ਪਈ ਹੈ, ਜਿਸ ਨੂੰ ਕੁੱਤੇ ਨੋਚ ਨੋਚ ਖਾ ਰਹੇ ਹਨ | ਸੂਚਨਾ ਮਿਲਣ ਸਾਰ ਸਹਾਰਾ ਜਨ ਸੇਵਾ ਦੀ ਲਾਇਫ਼ ਸੇਂਵਿੰਗ ਬਿ੍ਗੇਡ ਮੈਂਬਰ ਵਿੱਕੀ ਕੁਮਾਰ, ਸੰਦੀਪ ਗੋਇਲ, ਗੌਤਮ ਗੋਇਲ ਘਟਨਾ ਸਥਾਨ ਪਹੁੰਚੇ | ਇਸ ਮੌਕੇ ਥਾਣਾ ਸਦਰ ਦੀ ਪੁਲਿਸ ਟੀਮ ਵੀ ਉੱਚ ਅਧਿਕਾਰੀਆਂ ਸਮੇਤ ਪਹੁੰਚੀ ਹੋਈ ਸੀ | ਪੁਲਿਸ ਦੀ ਮੁੱਢਲੀ ਜਾਂਚ ਉਪਰੰਤ ਸਹਾਰਾ ਟੀਮ ਦੀ ਮੱਦਦ ਨਾਲ ਮਿ੍ਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ | ਸਹਾਰਾ ਟੀਮ ਮੈਂਬਰ ਗੌਤਮ ਗੋਇਲ ਨੇ ਦੱਸਿਆ ਕਿ ਮਿ੍ਤਕ ਬਾਰੇ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਅਕਾਲ ਯੂਨੀਵਰਸਿਟੀ ਵਿਚ ਫੂਡ ਫੈਸਟ-2026 ਸਫ਼ਲਤਾ ਨਾਲ ਮੁਕੰਮਲ ਅਗਲੀ ਖ਼ਬਰ ਕਾਂਗਰਸੀ ਵਰਕਰਾਂ ਨੂੰ ਨਗਰ ਕੌਂਸਲ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ-ਸਿੰਗਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।