04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਰਕਾਰ ਵਲੋਂ ਮਿਊਾਸੀਪਲ ਮੁਲਾਜ਼ਮਾਂ ਨੂੰ ਗੱਲਬਾਤ ਦਾ ਸੱਦਾ

ਅਜੀਤ ਡੈਸਕ 09-03-2026
ਸਰਕਾਰ ਵਲੋਂ ਮਿਊਾਸੀਪਲ ਮੁਲਾਜ਼ਮਾਂ ਨੂੰ ਗੱਲਬਾਤ ਦਾ ਸੱਦਾ
ਮਾਨਸਾ, 8 ਮਾਰਚ (ਸੱਭਿ.ਪ੍ਰਤੀ)-ਪੰਜਾਬ ਦੇ ਰਿਟਾਇਰਡ ਮਿਊਾਸੀਪਲ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਚਿਤਾਵਨੀ ਉਪਰੰਤ ਸਰਕਾਰ ਵਲੋਂ ਪੰਜਾਬ ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਨੂੰ ਗੱਲਬਾਤ ਕਰਨ ਲਈ ਸੱਦਾ ਭੇਜਿਆ ਗਿਆ ਹੈ | ਯੂਨੀਅਨ ਦੇ ਸੂਬਾ ਚੇਅਰਮੈਨ ਜਨਕ ਰਾਜ ਮਾਨਸਾ ਨੇ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ ਵਲੋਂ ਭੇਜੇ ਗਏ ਪੱਤਰ ਅਨੁਸਾਰ 10 ਮਾਰਚ ਨੂੰ ਸਵੇਰੇ 11 ਵਜੇ ਯੂਨੀਅਨ ਆਗੂਆਂ ਅਤੇ ਸਥਾਨਕ ਸਰਕਾਰ ਦੇ ਉੱਚ ਅਧਿਕਾਰੀਆਂ ਵਿਚਕਾਰ ਮੀਟਿੰਗ ਹੋਵੇਗੀ | ਉਨ੍ਹਾਂ ਦੱਸਿਆ ਕਿ ਮੀਟਿੰਗ 'ਚ ਸੇਵਾ-ਮੁਕਤ ਹੋਣ 'ਤੇ ਐਨ.ਓ.ਸੀ. ਨਿਸ਼ਚਿਤ ਤੇ ਘੱਟੋ-ਘੱਟ ਸਮੇਂ 'ਚ ਜਾਰੀ ਕਰਨ, ਬਕਾਇਆ ਪਈਆਂ ਇਨਕੁਆਰੀਆਂ ਦੀ ਆੜ 'ਚ ਰੋਕ ਨਾ ਲਗਾਉਣਾ, ਸੇਵਾਮੁਕਤ ਮੌਕੇ ਬਣਦੇ ਬਕਾਇਆ ਦੇਣ, ਪਿਛਲੇ ਸਮੇਂ ਦੌਰਾਨ ਆਈ ਐਕਸਾਈਜ਼ ਅਤੇ ਵੈਟ ਦੀ ਰਕਮ 'ਚੋਂ ਮੁਲਾਜ਼ਮਾਂ ਨੂੰ ਬਣਦਾ ਹਿੱਸਾ ਨਾ ਦੇ ਕੇ ਹੋਰ ਕੰਮਾਂ ਲਈ ਅਦਾਇਗੀਆਂ ਕਰਨਾ ਆਦਿ ਮੰਗਾਂ ਤੋਂ ਇਲਾਵਾ ਹੋਰ ਮੰਗਾਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ | ਉਕਤ ਆਗੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਰਾਹੀ ਕੋਈ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ |
ਪਿਛਲੀ ਖ਼ਬਰ ਅਮਰੀਕਾ-ਇਜ਼ਰਾਇਲ ਵਲੋਂ ਈਰਾਨ 'ਤੇ ਕੀਤੇ ਜਾ ਰਹੇ ਹਮਲੇ ਨਿੰਦਣਯੋਗ ਅਗਲੀ ਖ਼ਬਰ ਅਪੈਕਸ ਕਲੱਬ ਵਲੋਂ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਪਾਸ ਕਰਨ ਵਾਲੀ ਮਨਪ੍ਰੀਤ ਕੌਰ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।