04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

14 ਦੀ ਮੋਗਾ ਰੈਲੀ ਲਈ ਵਰਕਰਾਂ 'ਚ ਭਾਰੀ ਉਤਸ਼ਾਹ-ਜਗਦੀਪ ਸਿੰਘ ਨਕੱਈ <br/>

ਅਜੀਤ ਡੈਸਕ 09-03-2026
ਬਰੇਟਾ, 8 ਮਾਰਚ (ਪਾਲ ਸਿੰਘ ਮੰਡੇਰ)-ਭਾਰਤੀ ਜਨਤਾ ਪਾਰਟੀ ਵਲੋਂ 14 ਮਾਰਚ ਨੂੰ ਮੋਗਾ ਵਿਖੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਕੀਤੀ ਜਾਣ ਵਾਲੀ ਰੈਲੀ ਸਬੰਧੀ ਤਿਆਰੀਆਂ ਜ਼ੋਰਾਂ 'ਤੇ ਹਨ | ਇਸ ਸਬੰਧੀ ਪਿੰਡ ਕੁੱਲਰੀਆਂ ਤੇ ਗੋਰਖਨਾਥ ਵਿਖੇ ਸਰਕਲ ਪ੍ਰਧਾਨ ਬਲਵਾਨ ਸ਼ਰਮਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ | ਰੈਲੀ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਨਕੱਈ ਅਤੇ ਜ਼ਿਲ੍ਹਾ ਜਨਰਲ ਸਕੱਤਰ ਗਗਨਦੀਪ ਸ਼ਰਮਾ ਨੇ ਕਿਹਾ ਕਿ ਰੈਲੀ ਸਬੰਧੀ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਰੈਲੀ ਵੱਡਾ ਬਦਲਾਅ ਕਰੇਗੀ ਅਤੇ ਪੰਜਾਬ 'ਚ ਭਾਜਪਾ ਦੀ ਸਰਕਾਰ ਬਣੇਗੀ | ਇਸ ਮੌਕੇ ਸੀਨੀਅਰ ਆਗੂ ਸੂਰਜ ਪ੍ਰਕਾਸ਼, ਕੁਲਦੀਪ ਸਿੰਘ ਗੋਰਖਨਾਥ, ਸੁਰੇਸ਼ ਸ਼ਰਮਾ, ਜਗਸੀਰ ਸਿੰਘ ਸੀਰਾ, ਬੰਟੀ ਸ਼ਰਮਾ, ਮਨਪ੍ਰੀਤ ਸ਼ਰਮਾ, ਨਛੱਤਰ ਸਿੰਘ, ਗੁਰਜੰਟ ਸਿੰਘ, ਕੇਵਲ ਗਰਗ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹਿਰ ਦੇ ਵਾਰਡ ਨੰ. 7 ਦੀ ਗਲੀ 'ਚ ਖੜ੍ਹੇ ਪਾਣੀ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਪਿੰਡ ਮੰਡੇਰ ਵਿਖੇ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।