27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਫੁੱਲਾਂ ਦੀ ਪੈਦਾਵਾਰ ਕਰਨ ਵਾਲੇ ਨੈਬ ਸਿੰਘ ਐਵਾਰਡ ਨਾਲ ਸਨਮਾਨਿਤ <br/>

ਅਜੀਤ ਡੈਸਕ 07-03-2026
ਬਰੇਟਾ, 6 ਮਾਰਚ (ਜੀਵਨ ਸ਼ਰਮਾ)-ਬੀਤੇ ਦਿਨੀਂ ਗੌਰਮਿੰਟ ਮਿਡਲ ਸਕੂਲ ਜਾਖਨਦਾਦੀ ਰਤੀਆ (ਹਰਿਆਣਾ) ਵਿਖੇ ਹੋਏ ਪਹਿਲੇ ਵਿਦਿਆਲਿਆ ਪੁਸ਼ਪ ਪ੍ਰਹਰੀ ਸਨਮਾਨ ਸਮਾਰੋਹ ਦੌਰਾਨ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੇ ਸੇਵਾਦਾਰ ਨੈਬ ਸਿੰਘ ਨੂੰ ਸਕੂਲ 'ਚ 26 ਤਰ੍ਹਾਂ ਦੇ ਫੁੱਲਾਂ ਦੀ ਪੈਦਾਵਾਰ ਕਰਨ ਲਈ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਸੰਤੋਖ ਕੁਮਾਰ ਧਰਮਪੁਰਾ ਨੇ ਦੱਸਿਆ ਕਿ ਸਮਾਰੋਹ ਦੌਰਾਨ ਵੱਖ-ਵੱਖ ਸਕੂਲਾਂ ਵਲੋਂ ਲਗਭਗ 70 ਪ੍ਰਕਾਰ ਦੇ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ, ਜਿਸ 'ਚ ਸੈਂਟਰਲ ਜੇਲ੍ਹ ਸੁਪਰਡੰਟ ਹਿਸਾਰ ਤੋਂ ਰਮੇਸ਼ ਕੁਮਾਰ ਅਤੇ 'ਦਾ ਫਲਾਵਰਮੈਨ ਆਫ਼ ਇੰਡੀਆ' ਦੇ ਨਾਂਅ ਨਾਲ ਜਾਣੇ ਜਾਂਦੇ ਪੁਸ਼ਪ ਪੁਰਸ਼ ਡਾ. ਰਾਮ ਜੀ ਜੈਮਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮੁੱਖ ਅਧਿਆਪਕ ਸੰਦੀਪ ਕੁਮਾਰ ਸੰਧਾ, ਅਧਿਆਪਕ ਹਰਜਿੰਦਰ ਕੰਬੋਜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਵਲੋਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਹੁਣ ਤੋਂ ਹੀ ਅਗਾਊਾ ਮੁਹਿੰਮ ਵਿੱਢੀ ਜਾਵੇ-ਡੀ.ਸੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।