20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਖੇਤੀਬਾੜੀ ਸਭਾ ਜਟਾਣਾ ਕਲਾਂ ਵਿਖੇ ਜਾਗਰੂਕਤਾ ਕੈਂਪ ਲਾਇਆ

ਅਜੀਤ ਡੈਸਕ 06-03-2026
ਸਰਦੂਲਗੜ੍ਹ, 5 ਮਾਰਚ (ਜੀ.ਐਮ.ਅਰੋੜਾ)- ਨੇੜਲੇ ਪਿੰਡ ਜਟਾਣਾ ਕਲਾਂ ਵਿਖੇ ਡੀ. ਸੀ. ਯੂ. ਮਾਨਸਾ ਵਲੋਂ ਖੇਤੀਬਾੜੀ ਸਭਾ ਲਿਮਟਿਡ ਜਟਾਣਾ ਕਲਾਂ ਵਿਖੇ ਗੁਰਮੀਤ ਸਿੰਘ ਗਾਗੋਵਾਲ ਅਤੇ ਸੋਨੰੂ ਮਹਾਜਨ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਮਾਨਸਾ ਦੀ ਰਹਿਨੁਮਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿਚ ਬੈਂਕ ਦੇ ਖਾਤਾ ਧਾਰਕਾਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ | ਸੁਖਵਿੰਦਰ ਸਿੰਘ ਬਰਾਂਚ ਮੈਨੇਜਰ ਅਤੇ ਯਾਦਵਿੰਦਰ ਸਿੰਘ ਹੇਮਰਾਜ ਨੇ ਬੈਂਕ ਦੀਆਂ ਸਕੀਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਗੁਰਮੀਤ ਸਿੰਘ ਗਾਗੋਵਾਲ ਮੈਨੇਜਰ ਨੇ ਮੰਚ ਦਾ ਸੰਚਾਲਨ ਕਰਦੇ ਹੋਏ ਸਹਿਕਾਰੀ ਲਹਿਰ, ਸਹਿਕਾਰਤਾ ਦੇ ਸਿਧਾਂਤ, ਸਭਾਵਾਂ ਨਾਲ ਲੈਣ ਦੇਣ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਰਵਾਨਾ ਸਿੰਘ, ਕੁਲਵਿੰਦਰ ਸਿੰਘ, ਹਰਬੰਸ ਸਿੰਘ, ਜਸਵੀਰ ਸਿੰਘ, ਗੁਰਦੀਪ ਸਿੰਘ, ਜਨਕ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਝੱਬਰ ਤੇ ਮਠਾੜੂ ਸ਼ੋ੍ਰਮਣੀ ਅਕਾਲੀ ਦਲ ਵਲੋਂ ਬੁਲਾਰੇ ਨਿਯੁਕਤ <br/> ਅਗਲੀ ਖ਼ਬਰ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।