ਬਠਿੰਡਾ, 18 ਫਰਵਰੀ (ਵੀਰਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਨੌਂ ਮਹੀਨਿਆਂ ਤੋਂ ਝੂਠੇ ਕੇਸ ਤਹਿਤ ਜੇਲ੍ਹ 'ਚ ਬੰਦ ਆਗੂਆਂ ਦੀ ਰਿਹਾਈ ਲਈ ਅੱਜ ਡੀ.ਸੀ. ਦਫ਼ਤਰ ਬਠਿੰਡਾ ਅੱਗੇ ਰੱਖੇ ਸ਼ਾਂਤ ਮਈ ਧਰਨੇ ਨੂੰ ਰੋਕਣ ਲਈ ਪੁਲਿਸ ਵਲੋਂ ਕਿਸਾਨਾਂ 'ਤੇ ਜਬਰ ਢਾਹੁਣ ਦੀ ਕਾਰਵਾਈ ਖ਼ਿਲਾਫ਼ ਜ਼ਿਲੇ੍ਹ ਦੀਆਂ ਡੇਢ ਦਰਜਨ ਜਨਤਕ ਤੇ ਜਮਹੂਰੀ ਜਥੇਬੰਦੀਆਂ ਵਲੋਂ ਏ.ਡੀ.ਸੀ. ਬਠਿੰਡਾ ਪੂਨਮ ਸਿੰਘ ਨੂੰ ਡੈਪੂਟੇਸ਼ਨ ਮਿਲ ਕੇ ਸਖ਼ਤ ਰੋਸ ਦਰਜ ਕਰਵਾਇਆ ਗਿਆ¢ ਵਫ਼ਦ ਵਲੋਂ ਏ.ਡੀ.ਸੀ.ਕੋਲ ਪੁਲਿਸ ਅਧਿਕਾਰੀਆਂ ਵਲੋਂ ਜਨਤਕ ਜਥੇਬੰਦੀਆਂ ਦੇ ਡੈਪੂਟੇਸ਼ਨ ਨੂੰ ਖੱਜਲ-ਖੁਆਰ ਕਰਨ ਦਾ ਮੁੱਦਾ ਵੀ ਉਠਾਇਆ¢ਡੈਪੂਟੇਸ਼ਨ ਵਿਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਲਛਮਣ ਸਿੰਘ ਸੇਵੇਵਾਲਾ, ਪੰਜਾਬ ਖੇਤ ਮਜ਼ਦੂਰ ਸਭਾ ਤੋਂ ਮਿੱਠੂ ਸਿੰਘ ਘੁੱਦਾ, ਜਮਹੂਰੀ ਕਿਸਾਨ ਸਭਾ ਤੋਂ ਮਲਕੀਤ ਸਿੰਘ, ਬੀ.ਕੇ.ਯੂ. ਡਕੌਂਦਾ ਧਨੇਰ ਤੋਂ ਗੁਰਦੀਪ ਸਿੰਘ ਰਾਮਪੁਰਾ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਤੋਂ ਕੁਲਦੀਪ ਸਿੰਘ, ਜਮਹੂਰੀ ਅਧਿਕਾਰ ਸਭਾ ਤੋਂ ਐਡਵੋਕੇਟ ਸੁਦੀਪ, ਡੀ.ਟੀ.ਐਫ. ਤੋਂ ਬਲਜਿੰਦਰ ਸਿੰਘ, 1158 ਪੋ੍ਰ.ਅਤੇ ਲਾਇਬ੍ਰੇਰੀਅਨ ਫ਼ਰੰਟ ਤੋਂ ਜਸਕਰਨ ਸਿੰਘ, ਟੀ.ਐਸ.ਯੂ. ਭੰਗਲ ਤੋਂ ਚੰਦਰ ਸ਼ਰਮਾ, ਪੀ.ਐਸ.ਯੂ. (ਸ਼ਹੀਦ ਰੰਧਾਵਾ) ਤੋਂ ਗੁਰਵਿੰਦਰ ਸਿੰਘ, ਪੈਨਸ਼ਨਰਜ਼ ਐਸੋਸੀਏਸ਼ਨ ਤੋਂ ਮਹਿੰਦਰਪਾਲ ਸਿੰਘ, ਪੀ.ਐਸ.ਯੂ. (ਲਲਕਾਰ) ਤੋਂ ਪਰਮਿੰਦਰ ਕੌਰ, ਡੀ.ਟੀ.ਐਫ. ਤੋਂ ਬੇਅੰਤ ਸਿੰਘ ਫੂਲੇਵਾਲਾ, ਪਲਸ ਮੰਚ ਤੋਂ ਜਗਸੀਰ ਜੀਦਾ ਆਦਿ ਆਗੂ ਹਾਜ਼ਰ ਸਨ¢ ਇਸ ਮੌਕੇ ਏ.ਡੀ.ਸੀ. ਵਲੋਂ ਵਫ਼ਦ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਗਿਆ¢