19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਤਾਪ ਬਿਜਲੀ ਘਰ ਲਹਿਰਾ ਮੁਹੱਬਤ 'ਚ ਕੀਤੀ ਸੁਰੱਖਿਆ ਤਹਿਤ ਕਲੋਰੀਨ ਗੈਸ ਲੀਕੇਜ ਮੌਕ ਡਰਿੱਲ <br/>

ਅਜੀਤ ਡੈਸਕ 19-02-2026
ਲਹਿਰਾ ਮੁਹੱਬਤ, 18 ਫਰਵਰੀ (ਸੁਖਪਾਲ ਸਿੰਘ ਸੁੱਖੀ)- ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ (ਬਠਿੰਡਾ) ਵਿਖੇ ਅੱਜ ਕਲੋਰੀਨ ਗੈਸ ਲੀਕੇਜ 'ਤੇ ਸੁਰੱਖਿਆ ਤਹਿਤ ਮੌਕ ਡਰਿੱਲ ਕੀਤੀ ਗਈ | ਇਹ ਮੌਕੇ ਡਰਿਲ ਇੰਜ. ਤੇਜ ਬਾਂਸਲ ਮੁੱਖ ਇੰਜੀਨੀਅਰ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ ਬਠਿੰਡਾ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ ਹੇਠ ਕੀਤਾ ਗਿਆ | ਇਸ ਮੌਕ ਡਰਿੱਲ ਵਿਚ ਫਾਇਰ ਅਤੇ ਸੇਫ਼ਟੀ ਸਟਾਫ਼ ਥਰਮਲ, ਡੀ.ਐਮ ਪਲਾਂਟ ਥਰਮਲ, ਫ਼ਸਟ ਏਡ ਪੋਸਟ ਥਰਮਲ ਤੇ ਸਸਕਿਊਰਟੀ ਸਟਾਫ਼ ਥਰਮਲ ਦੀਆਂ ਟੀਮਾਂ ਨੇ ਭਾਗ ਲਿਆ | ਇਸ ਦੌਰਾਨ ਮੁੱਖ ਸੇਫ਼ਟੀ ਅਫ਼ਸਰ ਨੇ ਕਿਹਾ ਕਿ ਉਦਯੋਗ ਪ੍ਰਣਾਲੀ ਦੀ ਸੁਰੱਖਿਅਤ ਤਹਿਤ ਸੁਰੱਖਿਆ ਅਮਲੇ ਸਮੇਤ ਸਮੂਹ ਕਰਮਚਾਰੀਆਂ ਨੰੂ ਆਫ਼ਤ ਤੋਂ ਬਚਾਅ ਸਬੰਧੀ ਜਾਣੂ ਕਰਵਾਇਆ | ਬਠਿੰਡਾ ਪ੍ਰਸ਼ਾਸਨ ਤੋਂ ਐਨ.ਡੀ.ਆਰ.ਐਫ ਬਠਿੰਡਾ, ਸਿਵਲ ਡਿਫੈਂਸ ਬਠਿੰਡਾ, ਸੀ ਬਿ੍ਗੇਡ ਬਠਿੰਡਾ, ਫਾਇਰ ਬਿ੍ਗੇਡ ਭੁੱਚੋ, ਫਾਇਰ ਬਿ੍ਗੇਡ ਰਾਮਪੁਰਾ, ਪੀ.ਆਰ.ਟੀ.ਸੀ ਬਠਿੰਡਾ, ਸਿਹਤ ਵਿਭਾਗ ਨਥਾਣਾ, ਖੇਤੀਬਾੜੀ ਵਿਭਾਗ ਬਠਿੰਡਾ, ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਹਾਇਤਾ ਲਈ ਮੌਕੇ 'ਤੇ ਪਹੁੰਚੀਆਂ | ਇਹ ਮੌਕ ਡਰਿੱਲ ਡਿਪਟੀ ਚੀਫ਼ ਇੰਜੀਨੀਅਰ ਜਸਵਿੰਦਰ ਸਿੰਘ (ਫ਼ੈਕਟਰੀ ਮੈਨੇਜਰ) ਅਤੇ ਮੁੱਖ ਸੇਫ਼ਟੀ ਅਫ਼ਸਰ, ਇੰਜ. ਸੁਨੀਲ ਸਿਹੰਮਾਰ, ਚੀਫ਼ ਕੈਮਿਸਟ ਅਮਨਦੀਪ, ਫਾਇਰ ਅਫ਼ਸਰ ਰਘਬੀਰ ਸਿੰਘ ਦੀ ਦੇਖ-ਰੇਖ ਹੇਠ ਸਫਲਤਾ ਪੂਰਵਕ ਸਮਾਪਤ ਹੋਈ |

ਪਿਛਲੀ ਖ਼ਬਰ 2 ਕਿੱਲੋ ਭੁੱਕੀ ਸਮੇਤ ਅÏਰਤ ਕਾਬੂ ਅਗਲੀ ਖ਼ਬਰ ਮੁਫ਼ਤ ਆਯੂਸ਼ ਕੈਂਪ 'ਚ 653 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।