28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬੈਂਕ ਕਰਮਚਾਰੀਆਂ ਨੇ ਕੇਂਦਰ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਅਜੀਤ ਡੈਸਕ 28-01-2026
ਮਾਨਸਾ, 27 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ 'ਤੇ 5 ਰੋਜ਼ਾ ਬੈਂਕਿੰਗ ਦੀ ਪਿਛਲੇ ਲੰਬੇ ਸਮੇਂ ਤੋਂ ਬਕਾਇਆ ਮੰਗ ਨੂੰ ਲੈ ਕੇ ਰੋਸ ਵਜੋਂ ਦੇਸ਼ ਭਰ 'ਚ ਹੜਤਾਲ ਦੇ ਸੱਦੇ ਤਹਿਤ ਸਥਾਨਕ ਵਾਟਰ ਵਰਕਸ ਰੋਡ 'ਤੇ ਸਾਰੇ ਬੈਂਕ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਖ਼ਰਾਬ ਮੌਸਮ ਦੇ ਬਾਵਜੂਦ ਬੈਂਕ ਕਰਮਚਾਰੀ ਇਸ ਹੜਤਾਲ 'ਚ ਪੂਰੇ ਜੋਸ਼ ਨਾਲ ਹਾਜ਼ਰ ਹੋਏ | ਐਸ.ਬੀ.ਆਈ. ਤੋਂ ਨਿਰਪਾਲ ਸਿੰਘ ਅਤੇ ਕੇਨਰਾ ਬੈਂਕ ਤੋਂ ਕੁਲਦੀਪ ਰਾਏ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 5 ਰੋਜ਼ਾ ਬੈਂਕਿੰਗ ਦੀ ਮੰਗ ਲਗਭਗ ਦੋ ਸਾਲ ਤੋਂ ਸਰਕਾਰ ਕੋਲ ਬਕਾਇਆ ਹੈ ਅਤੇ ਜਾਣ ਬੁੱਝ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ | ਜਿੱਥੇ ਜ਼ਿਆਦਾਤਰ ਕੇਂਦਰ ਅਤੇ ਸੂਬਾ ਸਰਕਾਰ ਦੇ ਮਹਿਕਮੇ 5 ਦਿਨ ਹੀ ਕੰਮ ਕਰਦੇ ਹਨ ਫਿਰ ਬੈਂਕਾਂ ਨਾਲ ਇਹ ਵਿਤਕਰਾ ਕਿਉਂ | ਜਨਤਾ ਨੂੰ ਇਸ ਦਾ ਕੋਈ ਨੁਕਸਾਨ ਨਹੀਂ ਕਿਉਂ ਕਿ ਬੈਂਕਾਂ ਦੇ ਸਮੇਂ 'ਚ ਵੀ 45 ਮਿੰਟ ਤੱਕ ਦਾ ਵਾਧਾ ਕੀਤਾ ਜਾਵੇਗਾ | ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਮੰਗ ਨਾ ਮੰਨੀ ਗਈ ਤਾਂ ਆਉਣ ਵਾਲੇ ਸਮੇਂ 'ਚ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ | ਇਸ ਮੌਕੇ ਐਸ.ਬੀ.ਆਈ. ਤੋਂ ਰਾਕੇਸ਼ ਗਰਗ, ਨੀਤਨ ਗਰਗ, ਦੀਪਕ ਸੇਠੀ, ਵਿਨੋਦ, ਜਸਵੀਰ ਸਿੰਘ, ਕੁਲਦੀਪ, ਕੇਨਰਾ ਬੈਂਕ ਤੋਂ ਕੁਲਦੀਪ ਰਾਏ, ਸੁਖਜੀਤ ਸਿੰਘ, ਵਿਕਰਮ, ਰਾਕੇਸ਼, ਪੀ.ਐਨ.ਬੀ. ਤੋਂ ਪਿ੍ੰਸ, ਨੀਰਜ, ਚੰਦਰ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਟਰੈਕਟਰ ਮਾਰਚ ਕੱਢਿਆ ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।