28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਦੇ ਮੈਂਬਰਾਂ ਨੇ ਗਣਤੰਤਰ ਦਿਵਸ 'ਤੇ ਨਹੀਂ ਲਿਆ ਸਨਮਾਨ

ਅਜੀਤ ਡੈਸਕ 28-01-2026
ਮਾਨਸਾ, 27 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਦੇ ਮੈਂਬਰਾਂ ਨੇ ਇੱਥੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਸਨਮਾਨ ਨਹੀਂ ਲਿਆ | ਉਨ੍ਹਾਂ ਦਾ ਰੋਸ ਸੀ ਕਿ ਪੰਜਾਬ ਸਰਕਾਰ ਸੁਤੰਤਰਤਾ ਸੰਗਰਾਮੀਆਂ ਤੇ ਆਸ਼ਰਿਤਾਂ ਨੂੰ ਅਣਗੌਲਿਆ ਕਰ ਰਹੀ ਹੈ | ਜਥੇਬੰਦੀ ਦੇ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਨੇ ਦੱਸਿਆ ਕਿ ਸੰਗਰੂਰ ਪ੍ਰਸ਼ਾਸਨ ਵਲੋਂ ਲਿਖਤੀ ਤੌਰ 'ਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੇ ਵਿਸ਼ਵਾਸ ਉਪਰੰਤ ਸੁਨਾਮ ਵਿਖੇ ਰੋਸ ਧਰਨਾ ਮੁਲਤਵੀ ਕਰ ਦਿੱਤਾ ਸੀ ਪਰ ਮੀਟਿੰਗ ਨਹੀਂ ਕਰਵਾਈ ਗਈ, ਜਿਸ ਦੇ ਰੋਸ ਵਜੋਂ ਪੰਜਾਬ ਭਰ 'ਚ ਸੰਸਥਾ ਦੇ ਮੈਂਬਰ ਨੇ ਕੋਈ ਸਨਮਾਨ ਨਹੀਂ ਲਿਆ | ਉਨ੍ਹਾਂ ਦੱਸਿਆ ਕਿ ਭਾਵੇਂ ਉਹ ਮਾਨਸਾ ਵਿਖੇ ਸਮਾਗਮ 'ਚ ਸ਼ਾਮਿਲ ਤਾਂ ਹੋਏ ਪਰ ਉਹ ਸੁਤੰਤਰਤਾ ਸੰਗਰਾਮੀ ਬਿਹਾਰਾ ਸਿੰਘ ਮੱਲ ਸਿੰਘ ਵਾਲਾ ਸਮੇਤ ਪੰਡਾਲ 'ਚੋਂ ਬਾਹਰ ਆ ਗਏ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਜਟਾਣਾ, ਭਰਪੂਰ ਸਿੰਘ, ਜਗਸੀਰ ਸਿੰਘ ਲਾਲਿਆਂਵਾਲੀ, ਰਘਬੀਰ ਸਿੰਘ ਝੱਬਰ, ਬਲਵੰਤ ਸਿੰਘ ਦਲੇਲ ਸਿੰਘ ਵਾਲਾ, ਸੁਖਦੀਪ ਕੌਰ ਅਕਲੀਆ, ਸੁਖਦੀਪ ਸਿੰਘ ਰੱਲਾ, ਸੂਬੇਦਾਰ ਭੋਲਾ ਸਿੰਘ ਬੁਢਲਾਡਾ, ਹਰਨੇਕ ਸਿੰਘ ਮੀਰਪੁਰ, ਸਾਧੂ ਸਿੰਘ ਖੀਵਾ, ਬਲਵੀਰ ਸਿੰਘ ਝੱਬਰ, ਲਾਲ ਸਿੰਘ, ਜਸਵੀਰ ਸਿੰਘ ਭੈਣੀ, ਹਰਬੰਸ ਸਿੰਘ ਬੁਢਲਾਡਾ, ਵੀਰਪਾਲ ਕੌਰ, ਸਤਿਨਾਮ ਕੌਰ, ਚਰਨਜੀਤ ਕੌਰ ਮੌੜ, ਰਮਨਦੀਪ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਆਈ.ਟੀ.ਆਈ ਚੌਂਕ 'ਚ ਬਣੇ ਬੇਤਰਤੀਬੇ ਡਿਵਾਈਡਰ ਕਾਰਨ ਕਾਰ ਹੋਈ ਹਾਦਸਾਗ੍ਰਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।